3 year old girl flies kite: ਹਾਂਗਕਾਂਗ ‘ਚ ਪੰਤਗਬਾਜ਼ੀ ਦੇ ਇੱਕ Hsinchu International Kite ਨਾਮ ਦੇ Festival ‘ਚ 3 ਸਾਲਾ ਬੱਚੀ ਪੰਤਗ ਨਾਲ ਹਵਾ ‘ਚ ਉੱਡ ਗਈ। ਬੱਚੀ ਦੇ ਅਚਾਨਕ ਗੱਲ ‘ਚ ਪਤੰਗ ਦੀ ਡੋਰ ਫਸਣ ਤੋਂ ਬਾਅਦ ਬੱਚੇ ਨੂੰ ਦਰਜਨਾਂ ਮੀਟਰ ਹਵਾ ਵਿਚ ਉਤਾਰਿਆ ਗਿਆ । ਬੱਚੀ ਕਰੀਬ 100 ਫੁੱਟ ਦੀ ਉਚਾਈ ‘ਤੇ ਹਵਾ ‘ਚ ਪੰਤਗ ਨਾਲ ਅਚਾਨਕ ਉੱਡੀ। ਫੈਸਟੀਵਲ ਦੌਰਾਨ ਅਚਾਨਕ ਬੱਚੀ ਦੇ ਗਲ ‘ਚ ਪੰਤਗ ਫਸ ਗਈ, ਜਿਸ ਨਾਲ ਉਹ ਵੀ ਹਵਾ ‘ਚ ਪੰਤਗ ਨਾਲ ਉਡ ਗਈ।
ਅਣਪਛਾਤੀ ਲੜਕੀ ਐਤਵਾਰ ਨੂੰ ਸਮੁੰਦਰੀ Hsinchu International Kite Festival ਨਾਮ ਦੇ ਇੱਕ ਪਤੰਗ ਦੇ ਤਿਉਹਾਰ ਵਿੱਚ ਹਿੱਸਾ ਲੈ ਰਹੀ ਸੀ ਜਦੋਂ ਉਸਨੂੰ ਇੱਕ ਵਿਸ਼ਾਲ, ਲੰਬੇ ਪੂਛ ਵਾਲੇ ਸੰਤਰੀ ਪਤੰਗ ਨੇ ਆਪਣੀ ਚਪੇਟ ‘ਚ ਲੈ ਲਿਆ। ਬੱਚੀ ਨੂੰ ਮੁੱਢਲੀ ਜਾਂਚ ਲਈ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਲਾਕੇ ਦੇ ਮੇਅਰ Lin Chih-chien ਨੇ ਇਸ ਘਟਨਾ ਤੋਂ ਬਾਅਦ ਮੁਆਫੀ ਮੰਗੀ ਹੈ।