Suicide by hanging his head : ਚੰਡੀਗੜ੍ਹ ਦੇ ਧਨਾਸ ਪਿੰਡ ਵਿੱਚ ਸਥਿਤ ਕਾਲੀ ਮਾਤਾ ਮੰਦਿਰ ਵਿੱਚ ਬੀਤੀ ਰਾਤ ਇੱਕ ਅਜੀਬ ਤਰ੍ਹਾਂ ਦੀ ਘਟਨਾ ਸਾਹਮਣੇ ਆਈ। ਇੱਕ ਵਿਅਕਤੀ ਨੇ ਮੰਦਰ ਦੇ ਸਾਹਮਣੇ ਲੱਗੇ ਤ੍ਰਿਸ਼ੂਲ ਵਿਚ ਆਪਣਾ ਸਿਰ ਫਸਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਇਹ ਹਰਕਤ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਮੰਦਿਰ ਦੇ ਪ੍ਰਧਾਨ ਮੁਤਾਬਕ ਪਹਿਲਾਂ ਇਹ ਨੌਜਵਾਨ ਇਕ-ਦੋ ਵਾਰ ਹੀ ਮੰਦਰ ਵਿੱਚ ਆਇਆ ਸੀ। ਇਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਲਗਭਗ 45 ਸਾਲ ਦੀ ਉਮਰ ਦਾ ਵਿਅਕਤੀ ਸ਼ੀਵਾਰ ਰਾਤ ਮੰਦਿਰ ਵਿੱਚ ਲੇਟਿਆ ਹੋਇਆ ਸੀ। ਰਾਤ ਲੱਗਭਗ 10.15 ਵਜੇ ਉਹ ਉਠਇਆ ਅਤੇ ਮਾਤਾ ਦੇ ਸ਼ੇਰਾਂ ਦੀ ਮੂਰਤੀ ਦੇ ਸਾਹਮਣੇ ਆ ਕੇ ਉਨ੍ਹਾਂ ਦਾ ਸਿਰ ਫੜ ਕੇ ਜ਼ੋਰ-ਜ਼ੋਰ ਨਾਲ ਹਿਲਾਉਣ ਲੱਗਾ ਅਤੇ ਗੁੱਸੇ ਵਿੱਚ ਬੜਬੜਾਉਣ ਲੱਗਾ। ਉਸ ਤੋਂ ਬਾਅਦ ਉਹ ਮੰਦਿਰ ਦੀਆਂ ਮੂਰਤੀਆਂ ਦੇ ਕੋਲ ਜਾ ਕੇ ਵਾਰੀ-ਵਾਰੀ ਮੱਥਾ ਟੇਕਣ ਲੱਗਾ। ਉਸ ਤੋਂ ਬਾਅਦ ਜਿੱਥੇ ਤ੍ਰਿਸ਼ੂਲ ਲੱਗਾ ਸੀ, ਉਸ ਨੂੰ ਹਿਲਾਉਣ ਲੱਗਾ। ਅਚਾਨਕ ਉਸ ਨੇ ਆਪਣੇ ਸਿਰ ਨੂੰ ਤ੍ਰਿਸ਼ੂਲ ਦੇ ਇੱਕ ਹਿੱਸੇ ਵਿੱਚ ਫਸਾ ਲਿਆ, ਜਿਸ ਤੋਂ ਬਾਅਦ ਉਸ ਨੂੰ ਸਵੇਰੇ ਪੁਜਾਰੀ ਨੇ ਉਸੇ ਹਾਲਤ ਵਿੱਚ ਮਰਿਆ ਹੋਇਆ ਪਾਇਆ।
ਮੰਦਰ ਦੇ ਪੁਜਾਰੀ ਮੁਤਾਬਕ ਅੱਜ ਐਤਵਾਰ ਜਦੋਂ ਇੱਕ ਨੌਜਵਾਨ ਪੂਜਾ ਕਰਨ ਆਇਆ ਤਾਂ ਉਸ ਨੇ ਤ੍ਰਿਸ਼ੂਲ ਵਿੱਚ ਫਸਿਆ ਹੋਇਆ ਵਿਅਕਤੀ ਦੇਖਿਆ। ਉਸ ਤੋਂ ਬਾਅਦ ਮੰਦਰ ਪ੍ਰਧਾਨ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਪੁਲਿਸ ਜਦੋਂ ਲਾਸ਼ ਨੂੰ ਲੈ ਕੇ ਗਈ ਤਾਂ ਉਸ ਤੋਂ ਬਾਅਦ ਪੂਰੇ ਮੰਦਰ ਕੰਪਲੈਕਸ ਨੂੰ ਪਾਣੀ ਨਾਲ ਧੋਤਾ ਗਿਆ ਅਤੇ ਸੈਨੀਟਾਈਜ਼ ਕੀਤਾ ਗਿਆ।