He had been : ਮੋਹਾਲੀ ਦੇ ਗ੍ਰੀਨ ਇਨਕਲੇਵ ‘ਚ ਇੱਕ ਸਿਰਫਿਰਿਆ ਆਸ਼ਕ ਇੱਕ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਉਹ ਲੜਕੀਆਂ ਨੂੰ ਧਮਕੀਆਂ ਦੇ ਰਿਹਾ ਸੀ ਕਿ ਉਸ ਨਾਲ ਵਿਆਹ ਕਰਵਾ ਲਵੇ ਨਹੀਂ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤੇਜ਼ਾਬ ਪਾ ਕੇ ਮਾਰ ਦੇਵੇਗਾ। ਜਦੋਂ ਦੋਸ਼ੀ ਇਹ ਦਬਾਅ ਪਾਉਣ ‘ਚ ਸਫਲ ਨਹੀਂ ਹੋ ਸਕਿਆ ਤਾਂ ਉਸ ਨੇ ਸ਼ਨੀਵਾਰ ਦੇਰ ਰਾਤ ਆਪਣੇ ਸਾਥੀਆਂ ਸਮੇਤ ਲੜਕੀ ਦੇ ਘਰ ਦੀ ਰੇਕੀ ਕਰਕੇ ਉਸ ਦੀ ਕਾਰ ‘ਤੇ ਤੇਜ਼ਾਬ ਸੁੱਟਿਆ ਤੇ ਫਿਰ ਕਾਰ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋ ਨੌਜਵਾਨਾਂ ਦੇ ਨਾਂ ਦੱਸ ਕੇ ਥਾਣਾ ਬਲੌਂਗੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਲਗਭਗ ਇੱਕ ਮਹੀਨੇ ਤੋਂ ਉਹ ਘਰ ਤੋਂ ਬਾਹਰ ਬਹੁਤ ਹੀ ਘੱਟ ਨਿਕਲੇ ਸਨ। ਦੋਸ਼ੀ ਨੌਜਵਾਨ ਨੇ ਇਹ ਵਾਰਦਾਤ ਰੇਕੀ ਕਰਨ ਤੋਂ ਬਾਅਦ ਕੀਤੀ ਹੈ। ਸ਼ਾਇਦ ਦੋਸ਼ੀ ਨੂੰ ਪਤਾ ਸੀ ਕਿ ਉਹ ਬਾਹਰ ਗਏ ਹੋਏ ਹਨ। ਇਸੇ ਵਜ੍ਹਾ ਨਾਲ ਉਹ ਦੂਜੇ ਰਸਤੇ ਤੋਂ ਘਰ ‘ਚ ਦਾਖਲ ਹੋਏ ਤੇ ਉਨ੍ਹਾਂ ਦਾ ਬਚਾਅ ਹੋ ਗਿਆ। ਜੇਕਰ ਉਹ ਪਹਿਲੇ ਵਾਲੇ ਰਸਤੇ ਤੋਂ ਆਉਂਦੇ ਤਾਂ ਉਨ੍ਹਾਂ ‘ਤੇ ਤੇਜ਼ਾਬ ਸੁੱਟਿਆ ਜਾ ਸਕਦਾ ਸੀ। ਪਿਤਾ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੀ ਕੁੜੀ ਦੇ ਸਕੂਲ ‘ਚ ਹੀ ਪੜ੍ਹਦਾ ਹੈ ਤੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਲੜਕੀ ‘ਤੇ ਦਬਾਅ ਬਣਾ ਰਿਹਾ ਹੈ ਕਿ ਉਸ ਨਾਲ ਵਿਆਹ ਕਰ ਲਵੇ। ਇਥੋਂ ਤਕ ਕਿ 16 ਅਗਸਤ ਨੂੰ ਉਨ੍ਹਾਂ ਦੀ ਕੁੜੀ ਫੇਜ਼-1 ‘ਚ ਗਈ ਸੀਤਾਂ ਉਥੇ ਵੀ ਦੋਸ਼ੀ ਨੌਜਵਾਨ ਪਹੁੰਚ ਗਿਆ ਤੇ ਲੜਕੀ ਨੂੰ ਜ਼ਬਰਦਸਤੀ ਕਾਰ ‘ਚ ਬਿਠਾਉਣ ਲੱਗਾ। ਉਨ੍ਹਾਂ ਨੇ ਇਸ ਦੀ ਰਿਪੋਰਟ ਥਾਣੇ ‘ਚ ਦਰਜ ਕਰਾਈ ਪਰ ਕੋਈ ਕਾਰਵਾਈ ਨਹੀਂ ਹੋਈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਨੌਜਵਾਨ ਕਾਰਨ ਉਨ੍ਹਾਂ ਦੀ ਬੇਟੀ ਵੀ ਡਿਪ੍ਰੈਸ਼ਨ ‘ਚ ਚੱਲ ਰਹੀ ਸੀ ਤੇ ਉਨ੍ਹਾਂ ਨੇ ਕਾਫੀ ਦੇਰ ਤੋਂ ਆਪਣਾ ਫੋਨ ਵੀ ਬੰਦ ਕੀਤਾ ਹੋਇਆ ਸੀ। ਦੋਸ਼ੀ ਨੌਜਵਾਨ ਲੜਕੀ ਦੀਆਂ ਸਹੇਲੀਆਂ ਨੂੰ ਵੀ ਧਮਕੀਆਂ ਦੇ ਰਿਹਾ ਹੈ ਤੇ ਉਨ੍ਹਾਂ ਕੋਲ ਇਸ ਦੀ ਰਿਕਾਰਡਿੰਗ ਵੀ ਹੈ। ਉਨ੍ਹਾਂ ਨੇ SSP ਮੋਹਾਲੀ ਤੋਂ ਮੰਗ ਕੀਤੀ ਕਿ ਨੌਜਵਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।