woman gangrape moving car two arrested: ਉੱਤਰ-ਪ੍ਰਦੇਸ਼ ਦੇ ਮੇਰਠ ਜ਼ਿਲੇ ‘ਚ ਇੱਕ ਔਰਤ ਨਾਲ ਕਾਰ ‘ਚ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਫੋਨ ਕਾਲ ਤੋਂ ਸ਼ੁਰੂ ਹੋਈ ਦੋਸਤੀ ਪ੍ਰੇਮ ‘ਚ ਬਦਲ ਗਈ।ਜਿਸ ਤੋਂ ਬਾਅਦ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ।ਇਸ ਦੌਰਾਨ ਪ੍ਰੇਮੀ ਨੇ ਕਾਰ ‘ਚ ਆਪਣੇ ਦੋ ਦੋਸਤਾਂ ਨਾਲ ਰਲ ਕੇ ਇਸ ਘਿਨੌਣੀ ਹਰਕਤ ਨੂੰ ਅੰਜ਼ਾਮ ਦਿੱਤਾ।ਪੁਲਸ ਨੇ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਘਟਨਾ ਮੇਰਠ ਦੇ ਥਾਣਾ ਮੈਡੀਕਲ ਖੇਤਰ ਦੀ ਹੈ।ਜਿਥੇ ਇੱਕ ਹਸਪਤਾਲ ਦੇ ਗਾਇਨੀ ਵਾਰਡ ‘ਚ ਕੰਮ ਕਰਨ ਵਾਲੀ ਔਰਤ ਦੀ ਦੋਸਤੀ ਫੋਨ ‘ਤੇ ਇਕ ਨੌਜਵਾਨ ਨਾਲ ਹੋਈ।ਗੱਲਾਂ ਦਾ ਸਿਲਸਿਲਾ ਪ੍ਰੇਮ ਪ੍ਰਸੰਗ ‘ਚ ਤਬਦੀਲ ਹੋ ਗਿਆ।ਜਿਸਦੇ ਬਾਅਦ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਪਹੁੰਚੀ।ਮੇਰਠ ਦੇ ਥਾਣਾ ਮੈਡੀਕਲ ਖੇਤਰ ਤੋਂ ਪ੍ਰੇਮੀ ਨੇ ਉਸ ਨੂੰ ਕਾਰ ‘ਚ ਬਿਠਾਇਆ।
ਇਸਦੇ ਬਾਅਦ ਕਾਰ ‘ਚ ਸਵਾਰ ਦੋ ਦੋਸਤਾਂ ਨਾਲ ਮਿਲ ਕੇ ਔਰਤ ਨਾਲ ਦੁਸ਼ਕਰਮ ਕੀਤਾ।ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀਆਂ ਨੇ ਪੀੜਤਾ ਨੂੰ ਇਕ ਸੁੰਨਸਾਨ ਰਸਤੇ ‘ਤੇ ਛੱਡ ਦਿੱਤਾ।ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਪੁਲਸ ਹਰਕਤ ‘ਚ ਆਈ ਅਤੇ ਪੁਲਸ ਨੇ ਸਾਰੀਆਂ ਕਾਲ ਡਿਟੇਲ ਰਾਹੀਂ ਉਕਤ ਦੋਸ਼ੀਆਂ ਦੀ ਭਾਲ ਕੀਤੀ।ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਘਟਨਾ ਦੌਰਾਨ ਇਸਤੇਮਾਲ ਕੀਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ।ਫਿਲਹਾਲ ਪੁਲਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ।