PSEB has taken : PSEB ਨੇ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ ਜੋ ਪੰਜਾਬ ਸਕੂਲ ਬੋਰਡ ਜਾਂ ਦੂਜੇ ਬੋਰਡਾਂ ਤੋਂ 8ਵੀਂ, 9ਵੀਂ, 10ਵੀਂ ਤੇ 11ਵੀਂ ਪਾਸ ਕਰਕੇ PSEB ਨਾਲ ਜੁੜੇ ਸਕੂਲਾਂ ‘ਚ ਦਾਖਲਾ ਲੈ ਚੁੱਕੇ ਹਨ। ਜੇਕਰ ਉਨ੍ਹਾਂ ਕੋਲ ਹੇਠਲੀ ਕਲਾਸ ਦੇ ਪਾਸ ਹੋਣ ਸਬੰਧੀ ਕੋਈ ਦਸਤਾਵੇਜ਼ ਨਹੀਂ ਹਨ। ਅਜਿਹੇ ਵਿਦਿਆਰਥੀਆਂ ਨੂੰ ਹੁਣ ਸਕੂਲਾਂ ‘ਚ ਜਨਮ ਸਰਟੀਫਿਕੇਟ ਜਾਂ ਆਧਾਰ ਕਾਰਡ ਦੇ ਆਧਾਰ ‘ਤੇ ਦਾਖਲਾ ਦਿੱਤਾ ਜਾ ਸਕੇਗਾ। ਇਸੇ ਆਧਾਰ ‘ਤੇ ਉਨ੍ਹਾਂ ਦਾ ਫਾਈਨਲ ਸਬਮਿਸ਼ਨ ਕਰ ਦਿੱਤਾ ਜਾਵੇਗਾ। ਇਸ ਸਬੰਧੀ ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦੂਜੇ ਪਾਸੇ ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਕੋਈ ਨਿਯਮ ਤੋੜਦਾ ਹੈ ਤਾਂ ਸਕੂਲਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਕਾਫੀ ਵੱਡੀ ਗਿਣਤੀ ‘ਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਸਨ।
ਇਸ ‘ਚ ਕਈ ਵਿਦਿਆਰਥੀਆਂ ਨੇ 8ਵੀਂ ਤੋਂ ਲੈ ਕੇ 12ਵੀਂ ਤੱਕ ਬੋਰਡ ਨਾਲ ਸਬੰਧਤ ਸਕੂਲਾਂ ‘ਚ ਦਾਖਲਾ ਲੈ ਲਿਆ ਹੈ ਪਰ ਉਨ੍ਹਾਂ ਕੋਲ ਪਹਿਲਾਂ ਦੀ ਪ੍ਰੀਖਿਆ ਪਾਸ ਕਰਨ ਦਾ ਕੋਈ ਦਸਤਾਵੇਜ਼ ਨਹੀਂ ਹੈ। ਅਜਿਹੇ ‘ਚ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ‘ਚ ਰੱਖ ਕੇ ਇਹ ਮਾਮਲਾ ਹਾਈਕੋਰਟ ਦੇ ਧਿਆਨ ‘ਚ ਲਿਆਂਦਾ ਗਿਆ। ਇਸ ਤੋਂ ਬਾਅਦ ਕੇਸ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਉਕਤ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ।
PSEB ਨਾਲ ਸਬੰਧਤ ਪ੍ਰਾਈਵੇਟ ਸਕੂਲਾਂ ਨੇ ਜਿਹੜੇ ਵਿਦਿਆਰਥੀਆਂ ਨੂੰ ਆਪਣੇ ਪੱਧਰ ‘ਤੇ ਇੰਪੋਰਟ ਕਰ ਲਿਆ ਹੈ। ਅਜਿਹੇ ਵਿਦਿਆਰਥੀ ਸਰਕਾਰੀ ਸਕੂਲਾਂ ‘ਚ ਦਾਖਲਾ ਲੈ ਚੁੱਕੇ ਹਨ ਜਾਂ ਦਾਖਲਾ ਲੈਣਾ ਚਾਹੁੰਦੇ ਹਨ। ਅਜਿਹੇ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਆਪਣੇ ਪੱਧਰ ‘ਤੇ ਸਕੂਲ ਦੇ ਲੈਟਰ ਹੈੱਡ ਤੇ ਦਾਖਲਾ ਖਾਰਜ ਰਜਿਸਟਰ ਦੀ ਕਾਪੀ ਆਨਲਾਈਨ ਬੋਰਡ ਦੀ ਈ-ਮੇਲ ‘ਤੇ ਭੇਜਣਗੇ। ਇਸ ਤੋਂ ਬਾਅਦ ਉਹ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਆਪਣੇ ਸਕੂਲ ‘ਚ ਕਰਵਾ ਸਕਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ‘ਚ 8ਵੀਂ ਤੋਂ ਲੈ ਕੇ 12ਵੀਂ ਤੱਕ ਲਗਭਗ 15 ਲੱਖ ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ‘ਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਚ 7 ਲੱਖ ਸਟੂਡੈਂਟ ਹੁੰਦੇ ਹਨ। ਉਥੇ ਪੰਜਾਬ ਦੇ ਸਕੂਲਾਂ ‘ਚ ਹਿਮਾਚਲ ਹਰਿਆਣਾ, ਯੂ. ਪੀ. ਰਾਜਸਥਾਨ ਸਮੇਤ ਕਈ ਰਾਜਾਂ ਤੋਂ ਪੜ੍ਹਨ ਲਈ ਪਹੁੰਚਦੇ ਹਨ।