miss pooja father death:ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ । ਇੰਦਰਪਾਲ ਸਿੰਘ ਦੀ ਉਮਰ ਲਗਭਗ 65 ਸਾਲ ਸੀ । ਖ਼ਬਰਾਂ ਦੀ ਮੰਨੀਏ ਤਾਂ ਮਿਸ ਪੂਜਾ ਦੇ ਪਿਤਾ ਜੀ ਕੁਝ ਦਿਨਾਂ ਤੋਂ ਬਿਮਾਰ ਸਨ ।ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਇਸ ਮੋਕੇ ਮਿਸ ਪੂਜਾ ਅਤੇ ਉਸਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੇ ਨਮਿੱਤ ਕੋਵਿਡ-19 ਦੇ ਚਲਦਿਆਂ ਅੰਤਿਮ ਰਸਮਾਂ ਬਹੁਤ ਸਾਦੇ ਸਮਾਰੋਹ ਦੋਰਾਨ ਸਥਾਨਕ ਨਿਰੰਕਾਰੀ ਭਵਨ ਵਿਖੇ ਨਿਭਾਈਆਂ ਜਾਣਗੀਆਂ।ਸਵ. ਇੰਦਰਪਾਲ ਸਿੰਘ ਦੇ ਦਿਹਾਂਤ ਤੇ ਇਲਾਕੇ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਪੰਜਾਬੀ ਮਾਂ-ਬੋਲੀ ਨਾਲ ਜੁੜੇ ਉੱਘੇ ਕਲਾਕਾਰਾਂ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਸ ਪੂਜਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਆਏ ਸਨ ।ਮਿਸ ਪੂਜਾ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਉਹਨਾਂ ਦੇ ਪਿਤਾ ਤੋਂ ਹੀ ਹਾਸਲ ਕੀਤੀ ਸੀ ।ਤੁਹਾਨੂੰ ਦੱਸ ਦੇਈਏ ਕਿ ਇਹ ਸਾਲ ਮਨੋਰੰਜਨ ਜਗਤ ਲਈ ਬਹੁਤ ਬੁਰਾ ਸਾਬਤ ਹੋਇਆ ਹੈ ਅਤੇ ਲਗਾਤਾਰ ਕਈ ਸਿਤਾਰਿਆਂ ਦੇ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਹਾਲ ਹੀ ਵਿੱਚ ਪੰਜਾਬੀ ਸਿੰਗਰ ਜਸਵਿੰਦਰ ਬਰਾੜ ਦੇ ਵੱਡੇ ਭਰਾ ਦਾ ਵੀ ਦੇਹਾਂਤ ਹੋ ਗਿਆ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਸੀ ਅਤੇ ਇਸ ਦੇ ਨਾਲ ਬਾਲੀਵੁਡ ਜਗਤ ਦੀ ਗੱਲ ਕਰੀਏ ਤਾਂ ਕੁੱਝ ਸਿਤਾਰਿਆਂ ਦੀ ਕੋਰੋਨਾ ਦੀ ਵਜ੍ਹਾ ਤੋਂ ਜਾਂ ਕੁੱਝ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।ਇਹ ਸਾਲ ਕੁਲ ਲੁਕਾਈ ਲਈ ਬਹੁਤ ਹੀ ਮਾੜਾ ਰਹਿ ਰਿਹਾ ਹੈ। ਇਸ ਸਾਲ ਜਿਥੇ ਕੋਰੋਨਾ ਨੇ ਕਹਿਰ ਵਰਤਾਇਆ ਹੋਇਆ ਹੈ ਓਥੇ ਇਹ ਸਾਲ ਮਨੋਰੰਜਨ ਜਗਤ ਲਈ ਵੀ ਬਹੁਤ ਜਿਆਦਾ ਮਾੜਾ ਰਿਹਾ ਹੈ। ਇਸ ਸਾਲ ਕਈ ਨਾਮਵਰ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਹਨ।