chinese virologist dr li meng yan says: ਚੀਨੀ ਵਾਇਰਸ ਵਿਗਿਆਨੀ ਡਾ. ਲੀ ਮੈਂਗ ਯਾਨ ਨੇ ਦਾਅਵਾ ਕੀਤਾ ਹੈ ਕਿ ਵੁਹਾਨ ਦੀ ਇੱਕ ਸਰਕਾਰੀ ਲੈਬ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਵਿਕਸਤ ਕੀਤਾ ਗਿਆ ਸੀ। ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਉਸ ਨੇ ਇਹ ਵੀ ਕਿਹਾ ਕਿ ਚੀਨੀ ਸਰਕਾਰ ਨੂੰ ਲਾਗ ਦੇ ਫੈਲਣ ਬਾਰੇ ਜਾਣਕਾਰੀ ਸੀ। ਵੁਹਾਨ ਵਿੱਚ ਵਾਇਰਸ ਫੈਲਣ ਦੀ ਸ਼ੁਰੂਆਤ ਵਿੱਚ ਡਾਕਟਰ ਲੀ ਮੈਂਗ ਯਾਨ, ਜਿਸ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੀ ਜਾਂਚ ਕੀਤੀ, ਨੇ ਕਿਹਾ ਕਿ ਉਸ ਨੇ ਵੁਹਾਨ ‘ਚ ਕੋਰੋਨਾ ਦੇ ਫੈਲਣ ਬਾਰੇ ਸੱਚ ਨੂੰ ਲੁਕਾਉਣ ਬਾਰੇ ਪਤਾ ਲਗਾਇਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਚੀਨੀ ਸਰਕਾਰ ਜਨਤਕ ਤੌਰ ਤੇ ਮੰਨਣ ਤੋਂ ਪਹਿਲਾਂ ਵਾਇਰਸ ਦੇ ਫੈਲਣ ਬਾਰੇ ਜਾਣੂ ਸੀ। ਡਾ. ਲੀ ਮੈਂਗ ਯਾਨ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ (WHO) ਵੀ ਇਸਦਾ ਹਿੱਸਾ ਹੈ।
ਕੋਰੋਨਾ ਵਾਇਰਸ ਦੀ ਸ਼ੁਰੂਆਤ ਦੇ ਸੰਬੰਧ ‘ਚ ਉਸਨੇ ਕਿਹਾ ਕਿ ਵੁਹਾਨ ਦੇ ਬਾਜ਼ਾਰ ਵਿੱਚੋਂ ਫੈਲਣ ਦੀ ਗੱਲ ਨਾਲ ਚੀਨੀ ਸਰਕਾਰ ਨੂੰ ਇਸ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਹੈ। ਹਾਂਗ ਕਾਂਗ ਸਕੂਲ ਆਫ਼ ਪਬਲਿਕ ਹੈਲਥ ‘ਚ ਵਿਗਿਆਨੀ ਰਹਿ ਚੁੱਕੀ ਡਾ: ਲੀ ਮੈਂਗ ਯਾਨ ਦਾ ਦੋਸ਼ ਹੈ ਕਿ ਚੀਨ ਵਿੱਚ ਉਨ੍ਹਾਂ ਦੇ ਉੱਚ ਅਧਿਕਾਰੀਆਂ ਵਲੋਂ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਨੇ ਚੀਨੀ ਸਰਕਾਰ ‘ਤੇ ਸੋਸ਼ਲ ਮੀਡੀਆ, ਸਾਈਬਰ ਹਮਲਿਆਂ ਰਾਹੀਂ ਉਸ ਦੀ ਸਾਖ ਨੂੰ ਖਰਾਬ ਕਰਨ ਦਾ ਦੋਸ਼ ਵੀ ਲਾਇਆ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਉਸ ਨੇ ਇੱਕ ਸਨਸਨੀਖੇਜ਼ ਖੁਲਾਸਾ ਕਰਦਿਆਂ ਦਾਅਵਾ ਕੀਤਾ ਸੀ ਕਿ ਵੁਹਾਨ ਦੀ ਲੈਬ ਵਿੱਚ ਕੋਰੋਨਾ ਵਾਇਰਸ ਬਣਾਇਆ ਗਿਆ ਸੀ। ਯਾਨ ਲੰਬੇ ਸਮੇਂ ਤੋਂ ਕੋਰੋਨਾ ਵਾਇਰਸ ਦੀ ਖੋਜ ਕਰ ਰਹੀ ਸੀ। ਉਸ ਨੇ ਕਿਹਾ ਕਿ ਖੋਜ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੋਰੋਨਾ ਵਾਇਰਸ ਚੀਨ ਵਿੱਚ ਇੱਕ ਲੈਬ ਵਿੱਚ ਵਿਕਸਤ ਕੀਤਾ ਗਿਆ ਸੀ।