Another opportunity for : ਚੰਡੀਗੜ੍ਹ : ਸੂਬੇ ‘ਚ ਸਾਰੇ ਸਰਕਾਰੀ ਉਦਯੋਗਿਕ ਸੰਸਥਾਵਾਂ 21 ਸਤੰਬਰ ਤੋਂ ਖੁੱਲ੍ਹ ਗਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਕਾਰਨ ITI ‘ਚ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਨੂੰ ਇੱਕ ਹੋਰ ਆਖਰੀ ਮੌਕਾ ਦਿੱਤਾ ਹੈ। ਚੌਥਾ ਕੌਂਸਲਿੰਗ 6 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ITI ‘ਚ ਦਾਖਲਾ ਲੈਣ ਲਈ ਸਿਖਿਆਰਥੀ ਉਥੇ ਜਾ ਕੇ ਲੱਗੇ ਹੈਲਪ ਡੈਸਕ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਨ। ਆਈ. ਟੀ. ਆਈ. ‘ਚ ਆਪਣੇ ਦਾਖਲੇ ਲਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਫਾਰਮ ਭਰ ਸਕਦੇ ਹਨ।
ਉਦਯੋਗਿਕ ਸੰਸਥਾ ਵਿਭਾਗ ਵੱਲੋਂ ਜਾਰੀ ਸ਼ੈਡਿਊਲ ਮੁਤਾਬਕ 8ਵੀਂ ਜਾਂ 10ਵੀਂ ‘ਚ 65 ਫੀਸਦੀ ਜਾਂ ਇਸ ਤੋਂ ਵੱਧ ਅੰਕ ਵਾਲੇ 26 ਸਤੰਬਰ ਤੋਂ 1 ਵਜੇ ਤਕ, 50 ਫੀਸਦੀ ਜਾਂ ਇਸ ਤੋਂ ਵੱਧ ਨੰਬਰ ਲੈਣ ਵਾਲੇ ਉਮੀਦਵਾਰ 27 ਸਤੰਬਰ ਨੂੰ ਦੁਪਿਹਰ 1 ਵਜੇ ਤਕ, 35 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ 28 ਸਤੰਬਰ ਨੂੰ 1 ਵਜੇ ਤਕ ਅਤੇ ਜਿਨ੍ਹਾਂ ਨੂੰ ਹੁਣ ਤੱਕ ਕਿਤੇ ਵੀ ਦਾਖਲਾ ਨਹੀਂ ਮਿਲਿਆ ਉਹ ਉਮੀਦਵਾਰ 29 ਤੇ 30 ਸਤੰਬਰ ਨੂੰ ਦੁਪਹਿਰ 1 ਵਜੇ ਤਕ ITI ‘ਚ ਜਾ ਕੇ ਅਪਲਾਈ ਕਰ ਸਕਦੇ ਹਨ।
ਮੈਰਿਟ ਸੂਚੀ ਮੁਤਾਬਕ ਖਾਲੀ ਪਈਆਂ ਸੀਟਾਂ ਲਈ ਮੌਕੇ ‘ਤੇ ਹੀ ਵਿਦਿਆਰਥੀਆਂ ਨੂੰ ਫੀਸ ਭਰ ਕੇ ਦਾਖਲਾ ਮਿਲ ਜਾਵੇਗਾ। ਇਨ੍ਹਾਂ ਕੋਰਸਾਂ ‘ਚ ਦਾਖਲੇ ਸਬੰਧੀ ਹਦਾਇਤਾਂ ਤੇ ਹੋਰ ਜਾਣਕਾਰੀ ਲਈ ਇੱਛੁਕ ਵੈੱਬਸਾਈਟ http://www.itipunjab.nic.in ‘ਤੇ ਜਾਓ ਜਾਂ ਆਪਣੇ ਨੇੜਲੇ ਉਦਯੋਗਿਕ ਸੰਸਥਾ ਦੇ ਹੈਲਪ ਡੈਸਕ ਜਾਂ ਫੋਨ ਨੰਬਰ 0172-5022357 ‘ਤੇ ਜਾਂ ਈ-ਮੇਲ ਆਈਡੀ itiadmission2020@gmail.com ‘ਤੇ ਸੰਪਰਕ ਕਰ ਸਕਦੇ ਹਨ।