Chief Minister shared old memories : ਕਹਿੰਦੇ ਹਨ ਕਿ ਪੁੱਤਰ ਆਪਣੀ ਮਾ ਦਾ ਅਤੇ ਧੀ ਆਪਣੇ ਪਿਤਾ ਦੀ ਬਹੁਤ ਲਾਡਲੀ ਹੁੰਦੀ ਹੈ। ਪਿਤਾ ਦੀ ਗੋਦ ਵਿੱਚ ਧੀ ਹਰ ਸੁੱਖ ਮਾਣਦੀ ਹੈ ਅਤੇ ਆਪਣੇ ਹਰ ਚਾਅ ਪੂਰੇ ਕਰਦੀ ਹੈ। ਅੱਜ ਧੀ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਧੀ ਜੈ ਇੰਦਰ ਕੌਰ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਯਾਦ ਦੇ ਰੂਪ ਵਿੱਚ ਇੱਕ ਪੁਰਾਣੀ ਤਸਵੀਰ ਫੇਸਬੁੱਕ ’ਤੇ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਧੀ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਧੀਆਂ ਲਈ ਇੱਕ ਸੰਦੇਸ਼ ਵੀ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਸੀ, ’’ਅੱਜ ਧੀ ਦਿਵਸ ਮੌਕੇ ਆਓ ਅਸੀਂ ਆਪਣੀਆਂ ਧੀਆਂ ਦਾ ਧੰਨਵਾਦ ਕਰੀਏ ਜੋ ਉਨ੍ਹਾਂ ਨੇ ਆਪਣੇ ਪਿਆਰ ਤੇ ਸਾਥ ਨਾਲ ਸਾਡੀ ਜ਼ਿੰਦਗੀ ਖੁਸ਼ਹਾਲੀ ਨਾਲ ਭਰੀ ਤੇ ਸਾਨੂੰ ਜ਼ਿੰਦਗੀ ਜੀਊਣ ਦੇ ਅਲੱਗ ਮਾਇਨੇ ਦਿੱਤੇ। ਆਓ ਰੱਲ ਕੇ ਆਪਣੀਆਂ ਧੀਆਂ ਲਈ ਅਜਿਹਾ ਸਮਾਜ ਸਿਰਜੀਏ ਜਿੱਥੇ ਉਨ੍ਹਾਂ ਨਾਲ ਕੋਈ ਭੇਦਭਾਵ ਨਾ ਹੋਵੇ ਤੇ ਉਹ ਸੁਰੱਖਿਅਤ ਰਹਿਣ। ਮੈਨੂੰ ਮੇਰੀ ਧੀ ਜਯਾ ਦੀ ਸੋਚ ‘ਤੇ ਮਾਣ ਹੈ ਕਿ ਉਹ ਲੋਕਾਂ ਦੀ ਸੇਵਾ ਤੇ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮੈਂ ਆਪਣੇ ਦੇਸ਼ ਦੀਆਂ ਸਾਰੀਆਂ ਧੀਆਂ ਦੇ ਉੱਜਵਲ ਤੇ ਖੁਸ਼ਹਾਲ ਭਵਿੱਖ ਦੀ ਅਰਦਾਸ ਕਰਦਾ ਹਾਂ।”