Case of murder : ਜਲੰਧਰ : ਕੱਲ੍ਹ ਜਲੰਧਰ ਕੈਂਟ ਦੇ ਲਾਲਕੁਰਤੀ ਖੇਤਰ ‘ਚ ਬਾਅਦ ਦੁਪਿਹਰ 11ਵੀਂ ਦੇ ਵਿਦਿਆਰਥੀ ਅਰਮਾਨ ਦੀ ਉਸ ਦੇ ਘਰ ‘ਚ ਵੜ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਵੱਲੋਂ ਇਸ ਹੱਤਿਆ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਅਰਮਾਨ ਦਾ ਹਤਿਆਰਾ ਕੋਈ ਹੋਰ ਨਹੀਂ ਸਗੋਂ ਉਸ ਦਾ ਦੋਸਤ ਹੈ। ਪੁਲਿਸ ਨੇ ਹੱਤਿਆ ਦੇ ਦੋਸ਼ੀ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਦਾ ਨਾਂ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਇਹ ਹੱਤਿਆ ਲੜਕੀ ਦੇ ਚੱਕਰ ‘ਚ ਕੀਤੀ ਗਈ ਹੈ।
ਇਥੇ ਇਹ ਦੱਸਣਯੋਗ ਹੈ ਕਿ ਅਰਮਾਨ ਦੇ ਪਿਤਾ NRI ਦਵਿੰਦਰ ਯੂਰਪ ‘ਚ ਰਹਿੰਦੇ ਹਨ। ਜਿਸ ਸਮੇਂ ਉਸ ਦੀ ਹੱਤਿਆ ਕੀਤੀ ਗਈ ਉਸ ਸਮੇਂ ਅਰਮਾਨ ਦੀ ਮਾਂ ਆਪਣੇ ਪੇਕੇ ਗਈ ਹੋਈ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਨਾਲ ਵਾਲੇ ਘਰ ‘ਚ ਰਹਿਣ ਵਾਲਾ ਨੌਜਵਾਨ ਸ਼ਾਮ ਲਗਭਗ 5 ਵਜੇ ਉਸ ਨੂੰ ਖੋਲ੍ਹਣ ਲਈ ਬੁਲਾਉਣ ਆਇਆ। ਉਸ ਨੇ ਦੇਖਿਆ ਕਿ ਅਰਮਾਨ ਦਾ ਲਾਸ਼ ਖੂਨ ਨਾਲ ਲੱਥਪੱਥ ਕੰਪਿਊਟਰ ਟੇਬਲ ਤੇ ਕੁਰਸੀ ‘ਤੇ ਪਈ ਸੀ। ਉਸ ਦੀਆਂ ਚੀਕਾਂ ਸੁਣ ਕੇ ਅਰਮਾਨ ਦੇ ਪਰਿਵਾਰਕ ਮੈਂਬਰ ਇਕੱਠੇ ਹੋ ਗਏ ਤੇ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਕੈਂਟ ਦੀ ਪੁਲਿਸ, ਫੌਰੈਂਸਿੰਗ ਟੀਮ ਤੇ ਸੀ. ਆਈ. ਏ. ਦੀ ਪੁਲਿਸ ਵੀ ਮੌਕੇ ‘ਤੇ ਪੁੱਜੀ।
ਮਾਂ ਦੇ ਘਰ ਨਾ ਹੋਣ ਕਾਰਨ ਅਰਮਾਨ ਆਪਣੇ ਚਾਚਾ-ਚਾਚੀ ਕੋਲ ਰਹਿ ਰਿਹਾ ਸੀ ਤੇ ਘਟਨਾ ਸਮੇਂ ਉਹ ਕਿਸੇ ਕੰਮ ਤੋਂ ਬਾਹਰ ਗਈ ਹੋਈ ਸੀ। ਅਰਮਾਨ ਉਸ ਕੋਲ 2 ਵਜੇ ਖਾਣਾ ਖਾਣ ਆਇਆ ਤੇ ਵਾਪਸ ਘਰ ਪੜ੍ਹਾਈ ਕਰਨ ਚਲਾ ਗਿਆ। ਉਸ ਨੇ ਦੱਸਿਆ ਸੀ ਕਿ 3 ਵਜੇ ਉਸ ਦੀ ਕਲਾਸ ਹੈ। 5 ਵਜੇ ਫੋਨ ਆਇਆ ਤਾਂ ਕਿ ਅਰਮਾਨ ਆ ਕੇ ਦੁੱਧ ਪੀ ਲਵੇ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੇ ਸੋਚਿਆ ਕਿ ਰੋਜ਼ ਦੀ ਤਰ੍ਹਾਂ ਉਹ ਸਕੂਲ ਕੋਲ ਖੇਲ੍ਹਣ ਗਿਆ ਹੋਵੇਗਾ। ਉਸ ਨੇ ਕਿਸੇ ਨੂੰ ਬੁਲਾਉਣ ਵਾਸਤੇ ਭੇਜਿਆ ਤਾਂ ਪਤਾ ਲੱਗਾ ਕਿ ਉਸ ਦੇ ਸਿਰ ‘ਚ ਸੱਟ ਲੱਗੀ ਹੈ ਤੇ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।