The wife along : ਚੰਡੀਗੜ੍ਹ : ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦੇ ਸ਼ੱਕ ‘ਚ ਪਤਨੀ ਨੇ ਭਰਾ ਨਾਲ ਮਿਲ ਕੇ ਪਤੀ ਦੀਆਂ ਅੱਖਾਂ ‘ਚ ਮਿਰਚ ਪਾਈ, ਫਿਰ ਕੈਂਚੀ ਨਾਲ ਵਾਰ ਕੀਤੇ। ਇਹੀ ਨਹੀਂ ਇਸ ਤੋਂ ਬਾਅਦ ਪਤੀ ਦੇ ਗਲੇ ‘ਚ ਬੰਨ੍ਹੇ ਹੋਏ ਧਾਗੇ ਨਾਲ ਗਲਾ ਵੀ ਘੋਟਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਲੋਕਾਂ ਨੇ ਪਤੀ ਨੂੰ ਛੁਡਵਾਇਆ ਤੇ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ। ਜ਼ਖਮੀ ਪਤੀ ਦੀ ਪਛਾਣ ਦੀਪਕ ਵਜੋਂ ਹੋਈ ਹੈ ਜਦੋਂ ਕਿ ਪਤਨੀ ਰੇਣੂ ਦੇ ਸਾਲਾ ਅੰਕਿਤ ਹੈ।
ਪਹਿਲਾਂ ਪਤਨੀ ਨੇ ਕੈਂਚੀ ਕੱਢੀ ਤੇ ਪਤੀ ਨੂੰ ਮਾਰੀ। ਫਿਰ ਭਰਾ ਨਾਲ ਮਿਲ ਕੇ ਉਸ ਨੂੰ ਹੇਠਾਂ ਲੇਟਾ ਦਿੱਤਾ। ਮਾਰਕੁੱਟ ਦੇਖ ਰਹੇ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਦੋਵਾਂ ਨੇ ਉਸ ਨੂੰ ਹੇਠਾਂ ਦਬਾ ਲਿਆ। ਇਸ ਤੋਂ ਬਾਅਦ ਪਤਨੀ ਨੇ ਪਤੀ ਦੇ ਗਲੇ ‘ਚ ਬੰਨ੍ਹੇ ਹੋਏ ਧਾਗੇ ਨਾਲ ਉਸ ਦਾ ਗਲਾ ਘੋਟ ਦਿੱਤਾ। ਭਰਾ ਉਸ ਨੂੰ ਥੱਪੜ ਮਾਰਦਾ ਰਿਹਾ। ਇਸ ਤੋਂ ਬਾਅਦ ਪਤਨੀ ਨੇ ਵੀ ਪਤੀ ਨੂੰ ਥੱਪੜ ਮਾਰੇ ਤੇ ਪਤੀ ਬੇਹੋਸ਼ ਜ਼ਮੀਨ ‘ਤੇ ਪਿਆ ਰਿਹਾ। ਵੀਡੀਓ ‘ਚ ਪਤਨੀ ਕਹਿ ਰਹੀ ਹੈ ਕਿ ਉਹ ਚਾਰ ਸਾਲ ਤੋਂ ਉਸ ਨੂੰ ਭੁਗਤ ਰਹੀ ਹੈ ਅਤੇ ਇਹ ਕਹਿ ਕੇ ਪਤੀ ਨੂੰ ਕੁੱਟਦੀ ਰਹੀ। 10 ਮਿੰਟ ਤੋਂ ਬਾਅਦ ਸੂਚਨਾ ‘ਤੇ ਪੁੱਜੇ ਟ੍ਰੈਫਿਕ ਕਰਮਚਾਰੀਆਂ ਨੇ ਉਨ੍ਹਾਂ ਨੂੰ ਛੁਡਵਾਇਆ ਤੇ ਦੀਪਕ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਦੀਪਕ ਦੀ ਇੱਕ ਅੱਖ ਪੂਰੀ ਤਰ੍ਹਾਂ ਸੁੱਜ ਚੁੱਕੀ ਹੈ। ਧਾਗੇ ਨਲਾ ਗਲਾ ਦਬਾਉਣ ਕਾਰਨ ਗਲੇ ‘ਚ ਕੱਟ ਲੱਗ ਗਿਆ ਹੈ ਤੇ ਸਰੀਰ ‘ਤੇ ਕੈਂਚੀ ਨਾਲ ਵਾਰ ਦੇ ਨਿਸ਼ਾਨ ਹੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।