Woman was chained by her husband : ਅੰਮ੍ਰਿਤਸਰ ਵਿੱਚ ਮੋਹਕਮਪੁਰਾ ਇਲਾਕੇ ਵਿੱਚ ਇੱਕ ਔਰਤ ਨੂੰ ਉਸ ਦੇ ਪਤੀ ਵੱਲੋਂ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਮੁਤਾਬਕ ਉਸਦਾ ਪਤੀ ਵਿਆਹ ਤੋਂ ਬਾਅਦ ਉਸ ਨੂੰ ਮਾਰਦਾ-ਕੁੱਟਦਾ ਸੀ ਅਤੇ ਅੱਜ ਉਹ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਕੰਮ ’ਤੇ ਚਲਾ ਗਿਆ। ਕਿਸੇ ਤਰ੍ਹਾਂ ਔਰਤ ਨੇ ਸਾਰੀ ਘਟਨਾ ਗੁਆਂਢੀਆਂ ਨੂੰ ਦੱਸੀ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਜ਼ੰਜੀਰਾਂ ਤੋਂ ਛੁਡਾਇਆ ਅਤੇ ਨੌਜਵਾਨ ਖਿਲਾਫ ਕੇਸ ਦਰਜ ਕਰਕੇ ਮਾਮਲਾ ਦਰਜ ਕਰ ਲਿਆ। ਪੁਲਿਸ ਦੇ ਉੱਚ ਅਧਿਕਾਰੀ ਅਨੁਸਾਰ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਬਾਰੇ ਪੀੜਤ ਔਰਤ ਭਾਰਤੀ ਨੇ ਦੱਸਿਆ ਕਿ ਉਸ ਦੇ ਪਤੀ ਸੋਨੂੰ ਨੇ ਉਸ ਨੂੰ ਇਸ ਕਾਰਨ ਜੰਜ਼ੀਰਾਂ ਨਾਲ ਬੰਨ੍ਹਿਆ ਤਾਂਜੋ ਉਹ ਘਰ ਤੋਂ ਬਾਹਰ ਨਾ ਨਿਕਲ ਸਕੇ। ਉਹ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਕੰਮ ’ਤੇ ਚਲਾ ਗਿਆ। ਪੀੜਤਾ ਮੁਤਾਬਕ ਉਸਦਾ ਵਿਆਹ 6 ਸਾਲ ਪਹਿਲਾਂ ਸੋਨੂੰ ਨਾਲ ਹੋਇਆ ਸੀ ਪਰ ਸੋਨੂੰ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ। ਉਸਨੇ ਇਹ ਇਹ ਗੱਲ ਲੁਕੋਈ ਹੋਈ ਸੀ। ਵਿਆਹ ਤੋਂ ਬਾਅਦ ਹੀ ਸੋਨੂੰ ਨੇ ਉਸ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹ ਅਲੱਗ ਰਹਿਣ ਲੱਗ ਪਈ। ਅੱਜ ਸਵੇਰੇ ਸੋਨੂੰ ਨੇ ਉਸ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਖੁਦ ਕੰਮ ’ਤੇ ਚਲਾ ਗਿਆ। ਉਸ ਨੇ ਕਿਸੇ ਤਰ੍ਹਾਂ ਆਪਣੇ ਗੁਆਂਢੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਤਾਂ ਮਾਮਲਾ ਪੁਲਿਸ ਤੱਕ ਪਹੁੰਚਿਆ।
ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰਕੇ ਸੋਨੂੰ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਭਾਰਤੀ ਦੇ ਪਤੀ ਸੋਨੂੰ ਦਾ ਕਹਿਣਾ ਹੈ ਕਿ ਉਸ ਨੂੰ ਭਾਰਤੀ ਦਾ ਬਾਹਰ ਜ਼ਿਆਦਾ ਬਾਹਰ ਘੁੰਮਣਾ ਪਸੰਦ ਨਹੀਂ ਸੀ, ਜਿਸ ਕਾਰਨ ਉਸ ਨੇ ਭਾਰਤੀ ਨੂੰ ਜੰਜ਼ੀਰਾਂ ਵਿੱਚ ਬੰਨ੍ਹਿਆ ਤਾਂ ਜੋ ਉਹ ਬਾਹਰ ਨਾ ਜਾ ਸਕੇ।