young man from Punjab:ਜਿੱਥੇ ਅੱਜ ਕੱਲ ਪੰਜਾਬ ‘ਚ ਵੱਡੇ ਪੱਧਰ ‘ਤੇ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਹੋਰ ਸਮਾਜਿਕ ਕੁਰੀਤੀਆਂ ‘ਚ ਪੰਜਾਬ ਦੇ ਨੌਜਵਾਨ ਫਸੇ ਹੋਏ ਹਨ ਜਾ ਫਸਦੇ ਜਾ ਰਹੇ ਹਨ ਉੱਥੇ ਹੀ ਇਕ ਨੌਜਵਾਨ ਪਿੰਡ ਡੱਲ ਜ਼ਿਲ੍ਹਾ ਤਰਨਤਾਰਨ ਦੇ ਸਰਹਦੀ ਪਿੰਡ ਦਾ ਇਹ ਨੌਜਵਾਨ ਜਸਮੇਰ ਸਿੰਘ ਪੁੱਤਰ ਅਜੀਤ ਸਿੰਘ ਜੋ ਕਿ ਦੁਨੀਆ ਨੂੰ ਹੈਰਾਨ ਕਰਨ ਵਾਲੇ ਕਾਰਨਾਮੇ ਕਰ ਰਿਹਾ ਹੈ। ਜਿਸ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋ ਉਸ ਨੇ ਆਪਣੇ ਹੱਥਾਂ ਨਾਲ ਸਭ ਤੋਂ ਛੋਟੀ ਜਿੰਦਰੀ ਤਿਆਰ ਕਰਨ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਸਭ ਤੋਂ ਛੋਟੀ ਐਨਕ ਬਣਾਉਣ ਦਾ ਵੀ ਉਸ ਨੇ ਪੱਤਰਕਾਰਾ ਸਾਹਮਣੇ ਦਾਅਵਾ ਕੀਤਾ। ਇਸ ਤੋਂ ਇਲਾਵਾ ਸਭ ਤੋਂ ਹੈਰਾਨ ਕਰਨ ਵਾਲੀ ਉਸ ਨੇ ਜੋ ਵਸਤੂ ਦਿਖਾਈ ਸੀ ਉਹ ਹੈ ਕੱਚ ਦੀ ਬੋਤਲ ਵਿੱਚ ਉਸ ਨੇ ਆਪਣੇ ਹੱਥਾਂ ਨਾਲ ਕਰੀਬ 150 ਵਾਰ ਸਤਿਨਾਮ ਵਾਹਿਗੁਰੂ ਦਾ ਜਾਪ ਲਿਖਿਆ ਹੈ। ਜੋ ਕਿ ਅੱਖਾਂ ‘ਤੇ ਵਿਸ਼ਵਾਸ਼ ਕਰਨਾ ਵੀ ਬਹੁਤ ਮੁਸ਼ਕਿਲ ਹੈ ‘ਤੇ ਕਿਸ ਤਰਾਂ ਇਕ ਨਿੱਕੀ ਜਹੀ ਬੋਤਲ ਦੇ ਵਿੱਚ ਸਤਿਨਾਮ ਵਾਹਿਗੁਰੂ ਦਾ ਜਾਪ ਲਿਖਿਆ ਹੋਇਆ ਹੈ।
ਇਸ ਸਬੰਧੀ ਜਦ ਜਸਮੇਰ ਸਿੰਘ ਨਾਲ ਗੱਲ ਕੀਤੀ ਗਈ ਤਾ ਉਸ ਨੇ ਕਿਹਾ ਮੈ ਇਕ ਕਿਸਾਨ ਹਾਂ ਮੈਨੂੰ ਹਮੇਸ਼ਾ ਤੋਂ ਹੀ ਸ਼ੋਂਕ ਹੈ ਕਿ ਮੈਂ ਦੁਨੀਆ ਨੂੰ ਕੁੱਝ ਵੱਖਰਾ ਕਰਕੇ ਦਿਖਾਵਾ ਜਿਸ ਤੋਂ ਲੋਕ ਪ੍ਰਭਾਵਿਤ ਹੋਣ। ਅਤੇ ਜਸਮੇਰ ਨੇ ਇਹ ਵੀ ਕਿਹਾ ਕਿ ਮੈਂ ਹੋਰ ਬਹੁਤ ਸਾਰੇ ਹੈਰਾਨ ਕਰ ਦੇਣ ਵਾਲੇ ਪ੍ਰੋਡਕਟ ਬਣਾ ਚੁੱਕਾ ਹਾਂ। ਅਤੇ ਆਉਣ ਵਾਲੇ ਸਮੇਂ ਵਿੱਚ ਦੁਨੀਆ ਨੂੰ ਹੈਰਾਨ ਕਰਨ ਵਾਲੇ ਕਾਰਨਾਮੇ ਕਰਕੇ ਦੁਨੀਆ ਨੂੰ ਪ੍ਰਸੰਨ ਕਰਨ ਦਾ ਸ਼ੋਂਕ ਰੱਖਦਾ ਹਾਂ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਆ ਸਭ ਬਣਾਉਣ ਦਾ ਸ਼ੋਂਕ ਬਚਪਨ ਤੋਂ ਹੀ ਸੀ। ਉਨ੍ਹਾਂ ਇਹ ਵੀ ਦਸਿਆ ਕਿ ਇਸ ਬੋਤਲ ‘ਚ ਮੈਨੂੰ ਸਤਿਨਾਮ ਵਾਹਿਗੁਰੂ ਲਿਖਣ ਲਈ 2 ਮਹੀਨੇ ਦਾ ਵਖਤ ਲੱਗਾ। ਉਨ੍ਹਾਂ ਨੂੰ ਇਸ ‘ਚ ਕਾਫੀ ਮੁਸ਼ਕਲਾਂ ਵੀ ਆਈਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਭ ਚੀਜਾਂ ਨੂੰ ਬਣਾਉਣ ਲਈ ਖਰਚਾ ਤਾਂ ਨਹੀਂ ਪਰ ਮਿਹਨਤ ਜ਼ਰੂਰ ਲੱਗੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੇਰਾ ਵੀ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੋਵੇ।