five people dead consuming spurious liquor: ਕੇਰਲ ਦੇ ਪਲਕੱਕੜ ‘ਚ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ।ਜਦੋਂਕਿ 9 ਲੋਕ ਹਸਪਤਾਲ ‘ਚ ਜੇਰੇ ਇਲਾਜ ਹਨ।ਜਾਣਕਾਰੀ ਮੁਤਾਬਕ, ਕਥਿਤ ਰੂਪ ‘ਚ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ ਚੇਲਲਾਨਮ ਆਦੀਵਾਸੀ ਕਾਲੋਨੀ ‘ਚ 5 ਲੋਕਾਂ ਦੀ ਮੌਤ ਹੋ ਗਈ।ਇਸ ਤੋਂ ਇਲਾਵਾ, ਬੇਚੈਨੀ ਵੱਧਣ ਤੋਂ ਬਾਅਦ ਤਿੰਨ ਔਰਤਾਂ ਸਮੇਤ ਨੌਂ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ਵਾਲਯਾਰ ਪੁਲਸ ਨੇ
ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਮਨ(52),ਅਰੁਣ (22) ਸਿਵਨ (45) ਅਤੇ ਮੂਰਤੀ (33) ਵਜੋਂ ਹੋਈ ਹੈ।ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਤੋਂ ਇਲਾਵਾ ਹੋਰ ਕਈਆਂ ਨੇ ਸ਼ਰਾਬ ਦਾ ਸੇਵਨ ਕੀਤਾ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਮੌਤਾਂ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤਾਂ ਦਾ ਖੁਲਾਸਾ ਹੋਵੇਗਾ।