Theft from Gurduara Sahib: CCTV ਕੈਮਰੇ ‘ਚ ਕੈਦ ਹੋਇਆ ਇਹ ਸਖਸ਼ ਗੁਰਦਵਾਰਾ ਸਾਹਿਬ ‘ਚੋਂ ਜੇਬਾਂ ਭਰ-ਭਰ ਪ੍ਰਮਾਤਮਾ ਦੇ ਨਾ ‘ਤੇ ਚੜ੍ਹਾਏ ਗਏ ਪੈਸਿਆਂ ਨੂੰ ਚੋਰੀ ਕਰਦਾ ਫੜਿਆ ਗਿਆ। ਯਕੀਨਨ ਇਸ ਦਾ ਰੱਬ ‘ਤੇ ਕੋਈ ਵਿਸ਼ਵਾਸ ਨਹੀਂ ਹੋਵੇਗਾ। ਤਾਂ ਹੀ ਇੰਨਾ ਘਟੀਆ ਕੰਮ ਕਰ ਗਿਆ, ਜੋ ਬਹੁਤ ਹੀ ਨਿੰਦਣਯੋਗ ਸੀ। ਇਹ ਚੋਰ ਦੇਖਣ ਨੂੰ ਨਸ਼ੇ ‘ਚ ਤਾਂ ਨਹੀਂ ਲਗਦਾ ਕਿਉਂਕਿ ਉਸਦੀ ਨਜਰ ਸਾਰੀ ਪੈਸੇ ਲੁੱਟਣ ਵੱਲ ਸੀ ਕੀ ਕੀਤੇ ਕੁੱਝ ਰਹਿ ਨਾ ਜਾਵੇ।
ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਮਾਰੀ ਘਟਨਾ ਕਿਥੇ ਤੇ ਕਿਵੇਂ ਵਾਪਰੀ ਦਰਅਸਲ ਅਜਨਾਲ਼ਾ ਅਧੀਨ ਆਉਂਦੇ ਪਿੰਡ ਬੱਲੜਵਾਲ ਵਿਖੇ ਗੁਰੂਦਵਾਰਾ ਬਾਬਾ ਗੰਮਚੁੱਕ ਵਿਖੇ ਚੋਰ ਵਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਤੋੜ ਕੇ ਪੈਸੇ ਲੈਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਵਿੱਚ ਚੋਰ ਗੋਲਕ ਵਿੱਚੋ ਪੈਸੇ ਕੱਢਦਾ ਨਜਰ ਆ ਰਿਹਾ ਹੈ ਅਤੇ ਪੈਸੇ ਤੋੜੇ ਵਿੱਚ ਪਾਉਂਦੇ ਵੀ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਐਸ.ਐਚ.ਓ ਅਜਨਾਲ਼ਾ ਰਵਿੰਦਰਪਾਲ ਸਿੰਘ ਨੇ ਦੱਸਿਆ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਇਸ ਵਿਅਕਤੀ ਦੀ ਪਹਿਚਾਣ ਵੀ ਹੋ ਗਈ ਹੈ, ਪੁਲਿਸ ਨੇ ਬਣਦੀ ਕਾਰਵਾਈ ਦਾ ਭਰੋਸਾ ਦਵਾਇਆ ਹੈ।