Increased pride of : ਅੰਮ੍ਰਿਤਸਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਇਟਲੀ ਸਥਿਤ ਜੱਦੀ ਘਰ ਇੱਕ ਪੰਜਾਬੀ ਸਿੱਖ ਵੱਲੋਂ ਖਰੀਦਿਆ ਗਿਆ ਹੈ। ਇਹ ਘਰ ਸਿੱਖ ਆਗੂ ਸੁਖਦੇਵ ਸਿੰਘ ਕੰਗ ਵੱਲੋਂ ਖਰੀਦਿਆ ਗਿਆ ਹੈ। ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੀਆ ਗਾਂਧੀ ਦੇ ਜੱਦੀ ਘਰ ਦਾ ਉਨ੍ਹਾਂ ਲਈ ਬਹੁਤ ਮਹੱਤਵ ਹੈ ਕਿਉਂਕਿ ਇਸ ਘਰ ਨਾਲ ਸੋਨੀਆ ਗਾਂਧੀ ਦੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਘਰ ਖਰੀਦਣ ਤੋਂ ਬਾਅਦ ਸੁਖਦੇਵ ਸਿੰਘ ਕੰਗ ਨੂੰ ਦੇਸ਼-ਵਿਦੇਸ਼ਾਂ ਤੋਂ ਬਹੁਤ ਸਾਰੇ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਦੇ ਵਧਾਈ ਵਾਸਤੇ ਫੋਨ ਆ ਰਹੇ ਹਨ।
ਹੋਰ ਦੱਸਦਿਆਂ ਸੁਖਦੇਵ ਸਿੰਘ ਕੰਗ ਨੇ ਦੱਸਿਆ ਕਿ ਸੋਨੀਆ ਗਾਂਧੀ ਦੇ ਇਸ ਜੱਦੀ ਘਰ ‘ਚ ਉਨ੍ਹਾਂ ਵੱਲੋਂ ਕੋਈ ਖਾਸ ਤਬਦੀਲੀ ਨਹੀਂ ਕੀਤੀ ਜਾਵੇਗੀ । ਲਗਭਗ ਸਾਰਾ ਸਾਮਾਨ ਉਂਝ ਹੀ ਰੱਖਿਆ ਜਾਵੇਗਾ ਤਾਂ ਜੋ ਲੋਕ ਪਹਿਲਾਂ ਵਾਂਗ ਉਨ੍ਹਾਂ ਦੇ ਸਾਜੋ-ਸਾਮਾਨ ਨੂੰ ਦੇਖ ਸਕਣ। ਪੰਜਾਬੀ ਸਿੱਖ ਕੰਗ ਨੇ ਅਜਿਹਾ ਉਪਰਾਲਾ ਕਰਕੇ ਪੰਜਾਬੀਆਂ ਦਾ ਨਾਂ ਪੂਰੇ ਦੇਸ਼ ਭਰ ‘ਚ ਰੌਸ਼ਨ ਕੀਤਾ ਹੈ।