Bihar assembly election 2020: ਬਿਹਾਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਅੰਤਿਮ ਪੜਾਅ ਲਈ ਅੱਜ ਵੋਟਿੰਗ ਜਾਰੀ ਹੈ। ਅੰਤਿਮ ਪੜਾਅ ਵਿੱਚ 15 ਜ਼ਿਲ੍ਹਿਆਂ ਦੇ 78 ਵਿਧਾਨ ਸਭਾ ਹਲਕਿਆਂ ਦੇ ਵੋਟਰ ਵਿਧਾਨ ਸਭਾ ਵਿੱਚ ਆਪਣੇ ਨੁਮਾਇੰਦੇ ਦੀ ਚੋਣ ਕਰਨ ਲਈ ਵੋਟ ਪਾ ਰਹੇ ਹਨ। 78 ਵਿਧਾਨ ਸਭਾ ਹਲਕਿਆਂ ਤੋਂ ਕੁੱਲ 1204 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਪੜਾਅ ਵਿੱਚ ਸਿਮਰੀ ਬਖਤਿਆਰਪੁਰ ਅਤੇ ਮਧੇਪੁਰਾ ਸੀਟਾਂ ‘ਤੇ ਵੀ ਪੋਲਿੰਗ ਹੋ ਰਹੀ ਹੈ। ਸਿਮਰੀ ਬਖਤਿਆਰਪੁਰ ਤੋਂ ਵਿਕਾਸਸ਼ੀਲ ਇੰਸਨ ਪਾਰਟੀ ਦੇ ਮੁਖੀ ਮੁਕੇਸ਼ ਸਾਹਨੀ ਅਤੇ ਮਧੇਪੁਰਾ ਤੋਂ ਜਨ ਅਧਿਕਾਰ ਪਾਰਟੀ ਦੇ ਪ੍ਰਧਾਨ ਪੱਪੂ ਯਾਦਵ ਚੋਣ ਲੜ ਰਹੇ ਹਨ। ਵੋਟਿੰਗ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਬਿਹਾਰ ਵਿੱਚ ਆਰਜੇਡੀ ਆਗੂ ਤੇਜਸਵੀ ਯਾਦਵ ਸਮੇਤ ਸਮੇਤ ਹੋਰ ਨੇਤਾਵਾਂ ਨੇ ਲੋਕਾਂ ਨੂੰ ਵੋਟ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ । ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਬੂਥਾਂ ‘ਤੇ ਕਤਾਰਾਂ ਲੱਗ ਗਈਆਂ ਹਨ । ਤੀਜੇ ਪੜਾਅ ਵਿੱਚ 78 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਤੋਂ ਇਲਾਵਾ ਵਾਲਮੀਕਿਨਗਰ ਸੰਸਦੀ ਖੇਤਰ ਵਿੱਚ ਉਪ ਚੋਣ ਲਈ ਵੋਟਿੰਗ ਵੀ ਚੱਲ ਰਹੀ ਹੈ।
ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਲਈ PM ਮੋਦੀ ਵੱਲੋਂ ਲੋਕਾਂ ਨੂੰ ਟਵਿੱਟਰ ਰਾਹੀਂ ਕੋਰੋਨਾ ਦੀਆਂ ਤਮਾਮ ਸਾਵਧਾਨੀਆਂ ਵਰਤਦੇ ਹੋਏ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ ਦੀ ਅਪੀਲ ਕੀਤੀ ਗਈ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, ‘ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦਾ ਅੱਜ ਤੀਜਾ ਅਤੇ ਆਖਰੀ ਪੜਾਅ ਹੈ । ਮੈਂ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿੱਚ ਵੱਧ ਗਿਣਤੀ ਵਿੱਚ ਹਿੱਸਾ ਲੈਣ ਅਤੇ ਵੋਟ ਪਾਉਣ ਦਾ ਨਵਾਂ ਰਿਕਾਰਡ ਕਾਇਮ ਕਰਨ ਅਤੇ ਮਾਸਕ ਪਾਉਣਅਤੇ ਸਮਾਜਿਕ ਦੂਰੀਆਂ ਦਾ ਵੀ ਧਿਆਨ ਰੱਖੋ। ਦੱਸ ਦੇਈਏ ਕਿ 15 ਜ਼ਿਲ੍ਹਿਆਂ ਦੀਆਂ 78 ਸੀਟਾਂ ਲਈ ਤੀਜੇ ਪੜਾਅ ਵਿੱਚ 2 ਕਰੋੜ 35 ਲੱਖ 54 ਹਜ਼ਾਰ 71 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ ।