ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ ਦਿਹਾੜੇ ਇਕ ਨੌਜਵਾਨ ਅਮੋਲਕ ਸਿੰਘ ਤੇ ਪਿਤਾ ਮੇਜਰ ਸਿੰਘ ‘ਤੇ ਅਣਪਛਾਤੇ ਲੋਕਾਂ ਵੱਲੋਂ ਤੇਜ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਪਿਤਾ ਵੀ ਜਖਮੀ ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਸ ਦੀ ਹਾਲ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਸ੍ਰੀ ਮੁਕਤਸਰ ਸਾਜਿਬ ਦੇ ਕੋਟਕਪੂਰਾ-ਬਠਿੰਡਾ ਬਾਈ ਪਾਸ ਦੇ ਸਥਿਤ ਮਿਡ ਵੇ ਹੋਟਲ ਦੇ ਨਾਲ ਲੱਗਦੀ ਗਲੀ ਦੀ ਜਿਸ ਵਿਚ ਇਕ ਅਮੋਲਕ ਸਿੰਘ ਆਪਣੀ ਨਵੇਂ ਘਰ ਦੀ ਉਸਾਰੀ ਕਰਵਾ ਰਿਹਾ ਸੀ ਜਦ ਉਹ ਘਰ ਦਾ ਸਮਾਨ ਦੀ ਸਾਂਭ ਸੰਭਾਲ ਕਰਕੇ ਆਪਣੇ ਪਿੰਡ ਵਾਪਸ ਜਾਣ ਲਗਾ ਤਾਂ ਕੁਝ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਉਸ ਉੱਪਰ ਤਲਵਾਰ ਅਤੇ ਕਾਪੇ ਰਾੜਾ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ।
ਅਮੋਲਕ ਸਿੰਘ ਦੇ ਪਿਤਾ ਮੇਜੋ ਸਿੰਘ ਨੇ ਦੱਸਿਆ ਕਿ ਜਦ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਮੇਰੇ ਪੁੱਤਰ ਤੇ ਹਮਲਾ ਕੀਤਾ ਤਾਂ ਮੈਂ ਆਪਣੇ ਪੁੱਤਰ ਨੂੰ ਨੂੰ ਛਡਾਉਣ ਲਈ ਅੱਗੇ ਗਿਆ ਤਾਂ ਉਹਨਾਂ ਨੇ ਮੇਰੇ ਉਪਰ ਵੀ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਤਲਵਾਰ ਉਸਦੀ ਬਾਂਹ ‘ਤੇ ਵੱਜੀ। ਬਾਅਦ ਵਿਚ ਸਾਰੇ ਹਮਲਾਵਰ ਕਾਰ ਵਿਚ ਸਵਾਰ ਹੋ ਉਥੋਂ ਫਰਾਰ ਹੋ ਗਏ ਅਤੇ ਮੇਜਰ ਸਿੰਘ ਆਪਣੇ ਪੁੱਤਰ ਨੂੰ ਇਲਾਜ ਲਈ ਇਕ ਨਿਜੀ ਹਸਪਤਾਲ ਵਿਚ ਭਰਤੀ ਕਰ ਦਿੱਤਾ। ਮੇਜਰ ਸਿੰਘ ਨੇ ਦੱਸਿਆ ਕਿ ਉਸਨੂੰ ਨਹੀਂ ਪਤਾ ਉਹ ਹਮਲਾਵਰ ਕੌਣ ਸਨ।