First the murder : ਪੰਜਾਬ ਦੇ ਕਪੂਰਥਲਾ ‘ਚ ਦੀਵਾਲੀ ਤੋਂ ਪਹਿਲੀ ਸ਼ਾਮ ‘ਤੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਘਰੇਲੂ ਕਲੇਸ਼ ‘ਚ ਮਾਰਕੁੱਟ ਕਰਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਫਿਰ ਸ਼ਰਾਬ ਦੀ ਬੋਤਲ ਲੈ ਕੇ ਸ਼ਾਲਾਮਾਰ ਬਾਗ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਜਿਥੇ ਲਗਭਗ ਦੋ ਘੰਟੇ ਤੱਕ ਵਿਅਕਤੀ ਨੇ ਖੂਬ ਡਰਾਮਾ ਕੀਤਾ। ਇਸ ਤੋਂ ਬਾਅਦ ਜੋ ਹੋਇਆ ਉਸ ਨੇ ਦੇਖ ਕੇ ਸਾਰੇ ਹੈਰਾਨ ਹੋ ਗਿਆ। ਧਨਤੇਰਸ ਵਾਲੇ ਦਿਨ ਕਪੂਰਥਲਾ ਦੇ ਜਲੌਖਾਨਾ ਨਿਵਾਸੀ ਇੱਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਪਤਨੀ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ।
ਇਸ ਤੋਂ ਬਾਅਦ ਉਸ ਨੇ ਵੀ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਪਹਿਲਾਂ ਟੈਂਕੀ ਤੋਂ ਫੇਸਬੁੱਕ ‘ਤੇ ਲਾਈਵ ਹੋ ਕੇ ਕਈ ਰਸੂਖਦਾਰ ਲੋਕਾਂ ਦੇ ਨਾਂ ਵੀ ਲਏ ਜਿਨ੍ਹਾਂ ਤੋਂ ਉਹ ਪ੍ਰੇਸ਼ਾਨ ਸੀ। ਐੱਸ. ਪੀ. ਜਾਂਚ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਪੂਰਥਲਾ ਦੇ ਜਲੌਖਾਨਾ ਨਿਵਾਸੀ 45 ਸਾਲਾ ਰਾਜਕੁਮਾਰ ਰਾਜੂ ਨੇ ਆਪਣੀ ਪਤਨੀ ਦੀ ਸਬੰਧਾਂ ਦੇ ਸ਼ੱਕ ‘ਚ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਤੇ ਫਿਰ ਉਹ ਸ਼ਾਲਾਮਾਰ ਬਾਗ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਉਸ ਦੇ ਹੱਥ ‘ਚ ਸ਼ਰਾਬ ਦੀ ਬੋਤਲ ਸੀ। ਉਥੇ ਹੱਤਿਆ ਦੀ ਸੂਚਨਾ ਤੋਂ ਬਾਅਦ ਡੀ. ਐੱਸ. ਪੀ. ਸਬ-ਡਵੀਜ਼ਨ ਸੁਰਿੰਦਰ ਸਿੰਘ ਤੇ ਥਾਣਾ ਸਿਟੀ ਦੇ SHO ਇੰਸਪੈਕਟਰ ਦੀਪਕ ਸ਼ਰਮਾ ਰਾਜੂ ਦੇ ਘਰ ਪੁੱਜੇ। ਉਥੇ ਉਸ ਦੀ ਪਤਨੀ ਪ੍ਰਿਆ (40) ਮ੍ਰਿਤਕ ਪਈਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ।
ਦੂਜੇ ਪਾਸੇ ਰਾਜੂ ਨੂੰ ਟੈਂਕੀ ਤੋਂ ਉਤਾਰਨ ਲਈ ਪ੍ਰਸ਼ਾਸਨ ਦੇ ਅਧਿਕਾਰੀ ਤੇ ਪੁਲਿਸ ਬਲ ਸ਼ਾਲਾਮਾਰ ਬਾਗ ਪੁੱਜੇ ਪਰ ਦੋ ਘੰਟੇ ਤਕ ਉਹ ਪ੍ਰੇਸ਼ਾਨ ਨੂੰ ਟੈਂਕੀ ਤੋਂ ਕੂਦਣ ਦੀਆਂ ਧਮਕੀਆਂ ਦਿੰਦਾ ਰਿਹਾ। ਸ਼ਾਮ ਨੂੰ ਲਗਭਗ 6.30 ਵਜੇ ਉਸ ਨੇ ਟੈਂਕੀ ਤੋਂ ਛਲਾਂਗ ਲਗਾ ਦਿੱਤੀ। ਅਹਿਤਿਆਤ ਦੇ ਤੌਰ ‘ਤੇ ਡਿਊਟੀ ਮੈਜਿਸਟ੍ਰੇਟ ਰਾਜੀਵ ਖੋਸਲਾ ਦੀ ਅਗਵਾਈ ‘ਚ ਹੇਠਾਂ ਜਾਲ ਲੱਗਾ ਹੋਇਆ ਸੀ ਜਿਸ ਦੀ ਹਾਲਤ ਠੀਕ ਨਹੀਂ ਸੀ। ਜਾਲ ਨਾਲ ਟਕਰਾ ਕੇ ਉਹ ਜ਼ਮੀਨ ‘ਤੇ ਮੂੰਹ ਦੇ ਭਰ ਡਿੱਗ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐੱਸ. ਪੀ. ਮੁਤਾਬਕ ਰਾਜੂ ਨੇ ਟੈਂਕੀ ‘ਤੇ ਫੇਸਬੁੱਕ ‘ਤੇ ਲਾਈਵ ਹੋ ਕੇ ਕੁਝ ਲੋਕਾਂ ‘ਤੇ ਘਰ ਨੂੰ ਬਰਬਾਦ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਵੀਡੀਓ ਫੁਟੇਜ ਨੂੰ ਖੰਗਾਲ ਰਹੀ ਹੈ। ਰਾਜੂ ਨੇ ਲਗਭਗ 20 ਸਾਲ ਪਹਿਲਾਂ ਪ੍ਰਿਆ ਨਾਲ ਲਵ ਮੈਰਿਜ ਕੀਤੀ ਸੀ। ਉਸ ਦੇ 17 ਸਾਲ ਦਾ ਬੇਟਾ ਤੇ 16 ਸਾਲ ਦੀ ਬੇਟੀ ਹੈ। ਦੋਵਾਂ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਗਈ ਹੈ।