A 19-year-old : ਜਲੰਧਰ ਦੇ ਵਾਰਡ ਨੰ. 16 ਅਧੀਨ ਪੈਂਦੇ ਗੁਰੂ ਨਾਨਕਪੁਰਾ ਵੈਸਟ ‘ਚ ਇੱਕ 19 ਸਾਲਾ ਲੜਕੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦਾ ਹੈ ਤੇ ਉਨ੍ਹਾਂ ਦੀ ਪਤਨੀ ਦਿੱਲੀ ‘ਚ ਕੰਮ ਕਰਦੀ ਹੈ। ਉਨ੍ਹਾਂ ਦਾ 1 ਲੜਕਾ ਤੇ 1 ਲੜਕੀ ਹੈ। ਪਰਸੋਂ ਜਦੋਂ ਉਹ ਕੰਮ ਤੋਂ ਘਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰੇ ‘ਚ ਉੁਨ੍ਹਾਂ ਦੀ ਕੁੜੀ ਨਾਲ ਇੱਕ ਲੜਕਾ ਵੀ ਬੈਠਾ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕਾ ਤੇ ਲੜਕੀ ਦੋਵਾਂ ਨੂੰ ਫਟਕਾਰ ਲਗਾਈ। ਕੱਲ ਕਿਸੇ ਕੰਮ ਦੇ ਸਿਲਸਿਲੇ ‘ਚ ਪਰਮਜੀਤ ਸਿੰਘ ਨੇ ਕਰਤਾਰਪੁਰ ਜਾਣਾ ਸੀ। ਇਸ ਲਈ ਉਹ ਆਪਣੀ ਕੁੜੀ ਨੂੰ ਘਰ ‘ਚ ਹੀ ਬੰਦ ਕਰਕੇ ਬਾਹਰ ਤੋਂ ਤਾਲਾ ਲਗਾ ਕੇ ਚਲੇ ਗਏ ਸਨ ਤੇ ਜਦੋਂ ਉਹ ਘਰ ਵਾਪਸ ਆਏ ਤੇ ਤਾਲਾ ਖੋਲ੍ਹਿਆ ਤਾਂ ਦਰਵਾਜ਼ਾ ਅੰਰ ਤੋਂ ਬੰਦ ਸੀ।
ਦਰਵਾਜ਼ਾ ਖੜਕਾਉਣ ‘ਤੇ ਵੀ ਕੁੜੀ ਨੇ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਨ੍ਹਾਂ ਨੇ ਗੁਆਂਢ ਦੇ ਘਰ ਤੋਂ ਆਪਣੇ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਕੁੜੀ ਨੇ ਪੱਖੇ ਲਟਕੀ ਹੋਈ ਸੀ। ਪਰਮਜੀਤ ਨੇ ਤੁਰੰਤ ਹੀ ਅੰਦਰ ਜਾ ਕੇ ਬੇਟੀ ਨੂੰ ਫੰਦੇ ਤੋਂ ਉਤਾਰਿਆ ਤਾਂ ਉਹ ਉਸ ਸਮੇਂ ਮਰ ਚੁੱਕੀ ਸੀ। ਘਟਨਾ ਦੀ ਸੂਚਨਾ ਮਲਿਦਿਆਂ ਹੀ ਵਾਰਡ ਨੰਬਰ 16 ਦੇ ਕਾਂਗਰਸੀ ਕੌਂਸਲਰ ਮਨਮੋਹਨ ਸਿੰਘ ਰਾਜੂ ਵੀ ਮੌਕੇ ‘ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਇਲਾਕੇ ‘ਚ ਕਿਰਾਏ ‘ਤੇ ਰਹਿ ਰਿਹਾ ਹੈ।
ਥਾਣਾ ਰਾਮਾ ਮੰਡੀ ਤੋਂ ਆਏ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕ ਪੁਰਾ ਵੈਸਟ ਇਲਾਕੇ ‘ਚ ਕਿਸੇ ਲੜਕੀ ਨੇ ਸੁਸਾਈਡ ਕਰ ਲਈ ਹੈ। ਲੜਕੀ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦਿੱਲੀ ਗਈ ਹੋਈ ਹੈ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।