BSF Jawan came on leave : ਗੁਰਦਾਸਪੁਰ ਵਿੱਚ ਕਤਲ ਦਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਪਿੰਡ ਮਾਨ ਚੋਪੜਾ ਵਿੱਚ ਇੱਕ ਬੀਐਸਐਫ ਦੇ ਜਵਾਨ ਦਾ ਉਸ ਦੇ ਘਰ ਵਿੱਚ ਦਾਖਲ ਹੋਕੇ ਕਤਲ ਕਰ ਦਿੱਤਾ ਗਿਆ। ਜਵਾਨ ਛੁੱਟੀ ’ਤੇ ਆਪਣੇ ਘਰ ਆਇਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਜਵਾਨ ਦਾ ਕਤਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਕੀਤਾ ਗਿਆ ਹੈ। ਉਸ ਦੇ ਆਪਣੀ ਹੀ ਮਾਸੀ ਦੀ ਕੁੜੀ ਨਾਲ ਪ੍ਰੇਮ ਸੰਬੰਧ ਸਨ, ਜਿਸ ਦੇ ਚੱਲਦਿਆਂ ਲੜਕੀ ਤੇ ਭਰਾ ਤੇ ਚਾਚੇ ਨੇ ਉਸ ਨੂੰ ਕਤਲ ਕਰ ਦਿਈਤਾ। ਮ੍ਰਿਤਕ ਦੀ ਪਛਾਣ ਸ਼ਰਨਜੀਤ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਰਨਜੀਤ ਕੁਮਾਰ ਦੇ ਆਪਣੀ ਮਾਸੀ ਦੀ ਕੁੜੀ ਨਾਲ ਪ੍ਰੇਮ ਸੰਬੰਧ ਸਨ। ਫ਼ੌਜੀ ਸ਼ਰਨਜੀਤ ਸਿੰਘ ਬੀਤੇ ਕੁਝ ਦਿਨਾਂ ਤੋਂ ਛੁੱਟੀ ‘ਤੇ ਪਿੰਡ ਆਇਆ ਸੀ ਅਤੇ ਬੀਤੇ ਦਿਨ ਉਸ ਦੀ ਮਾਸੀ ਦੀ ਕੁੜੀ ਉਸ ਨੂੰ ਮਿਲਣ ਉਸ ਦੇ ਪਿੰਡ ਮਾਨ ਚੌਪੜਾ ਆਈ ਹੋਈ ਸੀ। ਲੜਕੀ ਰਾਂਝੇ ਦੇ ਕੋਠੇ ਤਾਰਗਾੜ੍ਹ ਪਿੰਡ ਦੀ ਰਹਿਣ ਵਾਲੀ ਸੀ। ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਸੰਬੰਧਾਂ ਦਾ ਪਤਾ ਲੱਗਾ ਤਾਂ ਲੜਕੀ ਦੇ ਭਰਾ ਅਤੇ ਚਾਚਾ ਨੇ ਸ਼ਰਨਜੀਤ ਦੇ ਘਰ ਵਿੱਚ ਦਾਖਲ ਹੋ ਕੇ ਉਸ ਨੂੰ ਕਤਲ ਕਰ ਦਿੱਤਾ।
ਦੋਸ਼ੀਆਂ ਦੀ ਪਛਾਣ ਲੜਕੀ ਦਾ ਭਰਾ ਕੁਲਦੀਪ ਸਿੰਘ ਪੁੱਤਰ ਮੋਹਣ ਸਿੰਘ ਅਤੇ ਚਾਚਾ ਪ੍ਰੇਮ ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਫ਼ੌਜੀ ਸ਼ਰਨਜੀਤ ਸਿੰਘ ਦੇ ਘਰ ਆਏ ਅਤੇ ਸ਼ਰਨਜੀਤ ਸਿੰਘ ਦੇ ਘਰ ਚਾਹ ਪਾਣੀ ਪੀ ਕੇ ਉਸ ਨੂੰ ਬਾਹਰ ਪੈਂਦੀ ਡੰਗਰਾਂ ਵਾਲੀ ਹਵੇਲੀ ‘ਚ ਲੈ ਗਏ। ਜਿਥੇ ਉਨ੍ਹਾਂ ਨੇ ਉਸ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਬੀਤੀ ਰਾਤ ਦੀ ਹੈ। ਪੁਲਿਸ ਵੱਲੋਂ ਲਗਭਗ 1 ਵਜੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ।