wrestlers bajrang punia sangeeta phogat: ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ 25 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾਂ ਰਹੇ ਹਨ। ਸੰਗੀਤਾ ਫੋਗਾਟ ਦ੍ਰੋਣਾਚਾਰੀਆ ਅਵਾਰਡੀ ਮਹਾਂਵੀਰ ਫੋਗਾਟ ਦੀ ਧੀ ਹੈ। ਗੀਤਾ-ਬਬੀਤਾ ਸੰਗੀਤਾ ਦੀਆਂ ਭੈਣਾਂ ਹਨ।
ਦੰਗਲ ਗਰਲ ਬਬੀਤਾ ਫੋਗਾਟ ਦੀ ਭੈਣ ਸੰਗੀਤਾ ਬੁੱਧਵਾਰ ਨੂੰ ਬਜਰੰਗ ਪੂਨੀਆ ਦੇ ਨਾਲ ਇੱਕ ਸਧਾਰਣ ਸਮਾਰੋਹ ਵਿੱਚ ਸੱਤ ਨਹੀਂ ਬਲਕਿ ਅੱਠ ਫੇਰੇ ਲਵੇਗੀ। ਅੱਠਵਾਂ ਫੇਰਾ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਨਾਮ ‘ਤੇ ਹੋਵੇਗਾ।
ਚਰਖੀ ਦਾਦਰੀ ਦੇ ਪਿੰਡ ਬਲਾਲੀ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ।
23 ਨਵੰਬਰ ਨੂੰ, ਲੇਡੀ ਸੰਗੀਤ ਅਤੇ 24 ਨਵੰਬਰ ਨੂੰ ਮਹਿੰਦੀ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ। ਕੋਰੋਨਾ ਮਹਾਂਮਾਰੀ ਦੇ ਕਾਰਨ, ਦੋਹੇਂ ਪਹਿਲਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਾਦਗੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ।
ਸੰਗੀਤਾ ਦੇ ਪਿਤਾ ਮਹਾਵੀਰ ਫੋਗਾਟ ਦਾ ਕਹਿਣਾ ਹੈ ਕਿ ਦੋਵੇਂ ਪਰਿਵਾਰਾਂ ਨੇ ਸਧਾਰਣ ਢੰਗ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਰਫ 20 ਲੋਕ ਬਰਾਤ ਵਿੱਚ ਆਉਣਗੇ।
ਓਲੰਪਿਕ 2020 ਤੋਂ ਬਾਅਦ ਬਜਰੰਗ ਪੂਨੀਆ ਦਾ ਵਿਆਹ ਹੋਣਾ ਸੀ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ, ਓਲੰਪਿਕ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਇਸ ਦੇ ਕਾਰਨ ਉਨ੍ਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ।