Corona tests are : ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ 30 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਇਸੇ ਲਈ ਸ੍ਰੀ ਨਨਕਾਣਾ ਸਾਹਿਬ ਵਿਖੇ ਜਥਾ 27 ਨਵੰਬਰ ਨੂੰ ਰਵਾਨਾ ਹੋਵੇਗਾ। ਪ੍ਰਕਾਸ਼ ਪੁਰਬ ‘ਤੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ। ਇਹ ਟੈਸਟ ਸਿਹਤ ਵਿਭਾਗ ਤੇ SGPC ਵੱਲੋਂ ਮਿਲ ਕੇ ਕਰਵਾਏ ਜਾ ਰਹੇ ਹਨ। ਐੱਸ. ਜੀ. ਪੀ. ਸੀ. ਮੁਤਾਬਕ ਜਥੇ ‘ਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ ਤੇ ਜਿਹੜਾ ਟੈਸਟ ਨਹੀਂ ਕਰਵਾਏਗਾ ਉਸ ਲਈ ਅੱਗੇ ਮੁਸ਼ਕਲਾਂ ਹੋ ਸਕਦੀਆਂ ਹਨ। ਇਸੇ ਲਈ ਸ਼ਰਧਾਲੂ ਕੋਰੋਨਾ ਟੈਸਟ ਕਰਵਾਉਣ ਲਈ ਪਹੁੰਚ ਰਹੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ 27 ਨਵੰਬਰ ਨੂੰ ਪਾਕਿਸਤਾਨ ਰਵਾਨਾ ਹੋਵੇਗਾ। ਐੱਸ. ਜੀ. ਪੀ. ਸੀ. ਆਫਿਸ ਤੋਂ ਇਹ ਜਥਾ ਰਵਾਨਾ ਹੋਵੇਗਾ। ਇਹ ਜਥਾ ਅਟਾਰੀ ਸੜਕ ਸਰਹੱਦ ਦੇ ਰਸਤੇ ਤੋਂ ਪਾਕਿਸਤਾਨ ਨੂੰ ਰਵਾਨਾ ਹੋਵੇਗਾ। ਕੋਰੋਨਾ ਕਾਲ ‘ਚ ਪਾਕਿਸਤਾਨ ਜਾਣ ਵਾਲਾ ਇਹ ਪਹਿਲਾ ਜੱਥਾ ਹੋਵੇਗਾ। ਪਾਕਿਸਤਾਨ ਸਰਕਾਰ ਵੱਲੋਂ ਇਸ ਵਾਰ ਸਿਰਫ 5 ਦਿਨ ਦਾ ਵੀਜ਼ਾ ਸ਼ਰਧਾਲੂਆਂ ਨੂੰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਜਾਂਦਾ ਸੀ। ਪਾਕਿਸਤਾਨ ‘ਚ ਵਾਹਗਾ ਸਰਹੱਦ ‘ਤੇ 27 ਨਵੰਬਰ ਨੂੰ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਇੱਕ ਵਿਸ਼ੇਸ਼ ਬੱਸ ਰਾਹੀਂ ਸਿੱਧੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਾਇਆ ਜਾਵੇਗਾ। 28 ਨਵੰਬਰ ਨੂੰ ਗੁਰਦੁਆਰਾ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਦਾ ਸ਼ੁੱਭ ਆਰੰਭ ਹੋਵੇਗਾ। 30 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸੇ ਦਿਨ ਗੁਰੁਦਆਰਾ ਸਾਹਿਬ ‘ਚ ਧਾਰਮਿਕ ਦੀਵਾਨ ਸਜਾਏ ਜਾਣਗੇ। 1 ਦਸੰਬਰ ਨੂੰ ਜੱਥਾ ਵਾਹਗਾ ਸਰਹੱਦ ਦੇ ਰਸਤੇ ਵਾਪਸ ਪਰਤੇਗਾ।
ਪੀ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਸਤਵੰਤ ਸਿੰਘ ਮੁਤਾਬਕ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਵਾਉਣੇ ਲਾਜ਼ਮੀ ਹੋਣਗੇ। ਵਾਹਗਾ ਸਰਹੱਦ ‘ਤੇ ਸਾਰੇ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਦੀ ਜਾਂਚ ਹੋਵੇਗੀ। ਪੀ. ਐੱਸ. ਜੀ. ਪੀ. ਸੀ. ਕੋਰੋਨਾ ਵਾਇਰਸ ਦੇ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰੇਗੀ।
ਇਹ ਵੀ ਪੜ੍ਹੋ : Lakha Sidhana ਦਾ Harjit Grewal ਨੂੰ ਠੋਕਵਾਂ ਜਵਾਬ, ”ਅਸੀਂ ਗੈਂਗਸਟਰ ਹੀ ਚੰਗੇ