Bathinda Blood Bank : ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਬੱਲਡ ਬੈਂਕ ਤੋਂ ਇੱਕ ਹੋਰ ਬੱਚਾ HIV ਪਾਜੀਟਿਵ ਪਾਇਆ ਗਿਆ। ਅੱਜ ਮੰਗਲਵਾਰ ਨੂੰ ਖੂਨ ਚੜ੍ਹਾਉਣ ਲਈ ਆਇਆ। 11 ਸਾਲ ਦਾ ਥੈਲਸੀਮੀਆ ਪੀੜਤ ਬੱਚਾ ਐੱਚ. ਆਈ. ਵੀ. ਪਾਜੀਟਿਵ ਪਾਇਆ ਗਿਆ। ਬੱਚੇ ਨੂੰ ਖੂਨ ਤਾਂ ਨਹੀਂ ਚੜ੍ਹ ਸਕਿਆ ਪਰ ਖੂਨ ਦੀ ਸੈਂਪਲਿੰਗ ‘ਚ ਉਹ ਪਾਜੀਟਿਵ ਪਾਇਆ ਗਿਆ ਜਿਸ ਦੀ ਪੁਸ਼ਟੀ ਚਿਲਡਰਨ ਵਾਰਡ ਦੇ ਡਾਕਟਰ ਸਤੀਸ਼ ਜਿੰਦਲ ਨੇ ਕੀਤੀ ਹੈ ਜਿਸ ਦਾ ਏ. ਆਰ. ਟੀ. ਸੈਂਟਰ ‘ਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੈਲਥ ਸੈਕ੍ਰੇਟਰੀ ਵੱਲੋਂ ਸਿਵਲ ਸਰਜਨ ਤੇ SMO ਦਾ ਪਿਛਲੇ ਛੇ ਮਹੀਨੇ ਦੇ ਕੰਮ ਦਾ ਰਿਕਾਰਡ ਤਲਬ ਕੀਤਾ ਗਿਆ ਹੈ।
ਕੁਝ ਦਿਨ ਪਹਿਲਾਂ ਵੀ 13 ਸਾਲਾ ਮਾਸੂਮ ਬੱਚਾ ਗਲਤ ਖੂਨ ਚੜ੍ਹਾਉਣ ਦਾ ਸ਼ਿਕਾਰ ਹੋਇਆ ਸੀ। ਉਸ ਦੀ ਐਚ ਆਈ ਵੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਸੀ। ਪਹਿਲਾਂ ਤੋਂ ਹੀ ਥੈਲੇਸੀਮੀਆ ਤੋਂ ਪੀੜਤ ਉਹ ਮਾਸੂਮ ਚਾਰ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ। ਇਧਰ ਹੁਣ ਤੱਕ ਸਾਹਮਣੇ ਆਏ ਕੇਸਾਂ ਚ ਜਿਆਦਾਤਰ ਥੈਲੇਸੀਮੀਆ ਪੀੜਤ ਬੱਚੇ ਹੀ ਸ਼ਾਮਲ ਹਨ ਜਿਸ ਨੂੰ ਲੈਕੇ ਅਜਿਹੇ ਕੇਸਾਂ ਦੀ ਸੰਭਾਲ ‘ਚ ਜੁਟੇ ਸਮਾਜ ਸੇਵੀ ਬੇਹੱਦ ਚਿੰਤਤ ਹਨ। ਇੰਨਾ ਦੀ ਚਿੰਤਾ ਸਿਹਤ ਵਿਭਾਗ ਵੱਲੋ ਅਜਿਹੇ ਮਾਮਲਿਆਂ ਨੂੰ ਹਲਕੇ ‘ਚ ਲੈਣ ਦੀ ਵੀ ਹੈ
ਇੰਨਾ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਕਿੰਨਾ ਕੁ ਗੰਭੀਰ ਹੈ ਇਸਦਾ ਦਾ ਅੰਦਾਜ਼ਾ ਤੁਸੀਂ ਬਠਿੰਡਾ ਬਲੱਡ ਬੈਂਕ ਵਿਖੇ ਸਾਹਮਣੇ ਆ ਰਹੇ ਗਲਤ ਖੂਨ ਚੜ੍ਹਾਉਣ ਦੇ ਮਾਮਲਿਆਂ ਤੋਂ ਲੈ ਸਕਦੇ ਹੋ – ਜਿਥੇ ਮਹਿਜ਼ ਡੇਢ ਮਹੀਨੇ ਦੇ ਵਕਫ਼ੇ ਚ ਪਹਿਲਾਂ ਇੱਕ ਔਰਤ ,ਫੇਰ 7 ਸਾਲਾ ਬੱਚੀ ,ਫੇਰ 11 ਸਾਲਾ ਬੱਚਾ , ਤੇ ਹੁਣ 13 ਸਾਲਾ ਬੱਚੇ ਨੂੰ ਐਚ ਆਈ ਵੀ ਪੌਜ਼ਟਿਵ ਖੂਨ ਚੜ੍ਹ ਚੁੱਕਾ ਹੋਵੇ। ਜਦੋਂ ਇਸ ਸਬੰਧੀ ਉਥੇ ਤਾਇਨਾਤ ਮੁਖੀ ਤੋਂ ਇਸ ਸਾਰੇ ਮਾਮਲੇ ਸਬੰਧੀ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।