Two married sisters had : ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਹਿਮਦਪੁਰਾ ਵਿੱਚ ਪ੍ਰੇਮ ਸੰਬੰਧ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੋ ਵਿਆਹੀਆਂ ਸਕੀਆਂ ਭੈਣਾਂ ਦੇ ਦੋ ਭਰਾਵਾਂ ਨਾਲ ਪ੍ਰੇਮ ਸੰਬੰਧ ਸਨ, ਪਰ ਉਹ ਹੁਣ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਸੀ। ਇਸ ਦੇ ਲਈ ਦੋਵਾਂ ਭੈਣਾਂ ਨੇ ਮਿਲ ਕੇ ਸਾਜਿਸ਼ ਰਚੀ। ਦੋਵਾਂ ਨੇ ਆਪਣੇ ਪ੍ਰੇਮੀਆਂ ਨੂੰ ਮਿਲਣ ਲਈ ਬੁਲਾਇਆ, ਫਿਰ ਪਰਿਵਾਰ ਦੇ ਨਾਲ ਮਿਲ ਕੇ ਇਕ ਨੂੰ ਗੱਡੀ ਥੱਲੇ ਕੁਚਲ ਦਿੱਤਾ, ਜਦੋਂ ਕਿ ਦੂਸਰਾ ਬਚ ਨਿਕਲਿਆ ਅਤੇ ਆਪਣੀ ਜਾਨ ਬਚਾਈ। ਮ੍ਰਿਤਕ ਦੀ ਪਛਾਣ ਅਨਮੋਲਪ੍ਰੀਤ ਸਿੰਘ ਵਜੋਂ ਹੋਈ ਹੈ। ਭੱਜ ਕੇ ਆਪਣੀ ਜਾਨ ਬਚਾਉਣ ਵਾਲੇ ਨੌਜਵਾਨ ਦਾ ਨਾਮ ਗੁਰਪਿੰਦਰ ਸਿੰਘ ਹੈ। ਦੋਵੇਂ ਭਰਾ ਆਪਸ ਵਿੱਚ ਚਚੇਰੇ ਭਰਾ ਹਨ। ਅਨਮੋਲ ਦੀ ਮੌਤ ਹੋਣ ’ਤੇ ਘਰ ਵਿੱਚ ਵਿਆਹ ਦੀ ਖੁਸ਼ੀ ਸੋਗ ਵਿੱਚ ਬਦਲ ਗਈ। ਅਨਮੋਲ ਦੇ ਚਚੇਰੇ ਭਰਾ ਗੁਰਪ੍ਰੀਤ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਸ਼ਗਨ ਦੀ ਰਸਮ ਖ਼ਤਮ ਹੋ ਚੁੱਕੀ ਸੀ ਅਤੇ ਬਾਰਾਤ ਨਿਕਲਣ ਦੀ ਤਿਆਰੀ ‘ਚ ਸੀ ਪਰ ਇਸ ਤੋਂ ਪਹਿਲਾਂ ਹੀ ਅਨਮੋਲ ਦਾ ਕਤਲ ਹੋ ਗਿਆ।
ਘਟਨਾ ਸਥਾਨ ਤੋਂ ਜਾਨ ਬਚਾ ਕੇ ਨੌਜਵਾਨ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਪਰਿਵਾਰ ਮੌਕੇ ‘ਤੇ ਪਹੁੰਚ ਗਿਆ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਦੂਜੇ ਪਾਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਖੇਮਕਰਨ ਦੀ ਪੁਲਿਸ ਨੇ ਦੋਵੇਂ ਲੜਕੀਆਂ ਉਨ੍ਹਾਂ ਦੇ ਭਰਾ ਲਵਪ੍ਰੀਤ ਸਿੰਘ, ਅਮਨ ਮਨੀ, ਗੁਰਪ੍ਰੀਤ ਗੋਪੀ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਡੀਐਸਪੀ ਰਾਜਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਟੀਮਾਂ ਮੁਲਜ਼ਮਾਂ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ। ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮ ਪੁਲਿਸ ਨੂੰ ਫੜ ਲੈਣਗੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।