Breast Size increasing tips: ਔਰਤਾਂ ਦੀ ਸੁੰਦਰਤਾ ‘ਚ attractive ਅਤੇ ਸੁਡੋਲ ਬ੍ਰੈਸਟ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਹਰ ਔਰਤ ਵੱਡੀ ਅਤੇ ਸੁਡੌਲ ਬ੍ਰੈਸਟ ਪਾਉਣਾ ਚਾਹੁੰਦੀ ਹੈ। ਇਸ ਦੇ ਲਈ ਬ੍ਰੈਸਟ ਸਾਈਜ਼ ਨੂੰ ਵਧਾਉਣ ਦੇ ਇਹ ਘਰੇਲੂ ਨੁਸਖ਼ੇ ਬਹੁਤ ਕਾਰਗਾਰ ਸਿੱਧ ਹੋ ਸਕਦੇ ਹਨ। ਜੀ ਹਾਂ, ਤੁਹਾਡੇ ਘਰ ‘ਚ ਮੌਜੂਦ ਕੁਝ ਚੀਜ਼ਾਂ ਦੀ ਮਦਦ ਨਾਲ ਤੁਸੀਂ ਆਪਣੇ ਬ੍ਰੈਸਟ ਸਾਈਜ਼ ਨੂੰ ਵਧਾ ਸਕਦੇ ਹੋ ਅਤੇ ਉਸ ਨੂੰ attractive ਅਤੇ ਸੁਡੋਲ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਬ੍ਰੈਸਟ ਸਾਈਜ਼ ਨੂੰ ਵਧਾਉਣ ਦੇ ਘਰੇਲੂ ਨੁਸਖੇ ਕੀ ਹਨ…
ਜੈਤੂਨ ਦਾ ਤੇਲ: ਜੈਤੂਨ ਦੇ ਤੇਲ ਨਾਲ ਦਿਨ ਵਿਚ ਇਕ ਜਾਂ ਦੋ ਵਾਰ 20 ਮਿੰਟ ਤੱਕ ਮਾਲਸ਼ ਕਰੋ। ਆਪਣੇ ਦੋਵਾਂ ਹੱਥਾਂ ‘ਤੇ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਫਿਰ ਆਪਣੇ ਹੱਥਾਂ ਨੂੰ ਬ੍ਰੈਸਟ ‘ਤੇ ਰੱਖ ਕੇ ਅੰਦਰ ਦੇ ਵੱਲ Circular Motion ‘ਚ ਮਸਾਜ ਕਰੋ। ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਭਗ 100 ਤੋਂ 300 ਵਾਰ ਤੁਸੀਂ ਇਹ ਕਰਨਾ ਹੈ। ਇਸ ਨੁਸਖ਼ੇ ਨੂੰ ਇੱਕ ਤੋਂ ਦੋ ਮਹੀਨਿਆਂ ਤੱਕ ਕਰਨਾ ਹੈ।
ਮਸਰ ਦੀ ਦਾਲ: ਇਕ ਕੱਪ ਪਾਣੀ ਲਓ ਅਤੇ ਉਸ ‘ਚ 1 ਕੌਲੀ ਲਾਲ ਦਾਲ 2 ਘੰਟਿਆਂ ਲਈ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਦਾਲ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਆਪਣੀ ਬ੍ਰੈਸਟ ‘ਤੇ ਲਗਾਓ। ਬ੍ਰੈਸਟ ‘ਤੇ ਇਸ ਪੇਸਟ ਨੂੰ ਅੱਧੇ ਘੰਟੇ ਲਈ ਲਗਾ ਕੇ ਰੱਖੋ। ਇਸ ਤੋਂ ਬਾਅਦ ਬ੍ਰੈਸਟ ਨੂੰ ਗੁਣਗੁਣੇ ਪਾਣੀ ਨਾਲ ਸਾਫ ਕਰ ਲਓ। ਜਦੋਂ ਤੱਕ ਤੁਹਾਨੂੰ ਮਨਚਾਹਾ ਰਿਜ਼ਲਟ ਨਾ ਮਿਲ ਜਾਵੇ ਉਦੋਂ ਤੱਕ ਤੁਸੀਂ ਇਸ ਨੁਸਖ਼ੇ ਦੀ ਵਰਤੋਂ ਕਰ ਸਕਦੇ ਹੋ।
ਪਿਆਜ਼ ਦਾ ਰਸ: ਬ੍ਰੈਸਟ ਨੂੰ ਵਧਾਉਣ ਦੀ ਦਵਾਈ ਪਿਆਜ਼ ਦਾ ਰਸ ਵੀ ਹੈ। ਦੋ ਪਿਆਜ਼ ਨੂੰ ਲਓ ਅਤੇ ਫ਼ਿਰ ਉਨ੍ਹਾਂ ਨੂੰ ਪੀਸ ਕੇ ਰਸ ਕੱਢ ਲਓ। ਇਸ ਰਸ ਵਿਚ ਸ਼ਹਿਦ ਅਤੇ ਹਲਦੀ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬ੍ਰੈਸਟ ਦੀ ਮਾਲਸ਼ ਕਰੋ। ਰਾਤ ਭਰ ਇਸ ਨੂੰ ਬ੍ਰੈਸਟ ‘ਤੇ ਹੀ ਲੱਗਿਆ ਰਹਿਣ ਦਿਓ ਅਤੇ ਫਿਰ ਸਵੇਰੇ ਗੁਣਗੁਣੇ ਪਾਣੀ ਨਾਲ ਬ੍ਰੈਸਟ ਨੂੰ ਧੋ ਲਓ। ਵਧੀਆ ਰਿਜ਼ਲਟ ਲਈ ਇਸ ਨੁਸਖ਼ੇ ਨੂੰ ਹਰ ਰੋਜ਼ ਕਰੋ।
ਮੂਲੀ: ਬ੍ਰੈਸਟ ਸਾਈਜ਼ ਨੂੰ ਵਧਾਉਣ ਲਈ ਤੁਹਾਨੂੰ ਆਪਣੀ ਡਾਇਟ ‘ਚ ਮੂਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਬ੍ਰੈਸਟ ‘ਚ ਬਲੱਡ ਸਰਕੂਲੇਸ਼ਨ ਵਧਦਾ ਹੈ। ਹਰ ਰੋਜ਼ ਮੂਲੀ ਖਾਣ ਨਾਲ ਬ੍ਰੈਸਟ ਸਾਈਜ਼ ਵਧਾਉਣ ਵਿਚ ਮਦਦ ਮਿਲੇਗੀ।
ਮੇਥੀਦਾਣਾ: ਬ੍ਰੈਸਟ ਸਾਈਜ਼ ਨੂੰ ਵਧਾਉਣ ਲਈ ਤੁਸੀਂ ਮੇਥੀ ਦਾਣੇ ਦੀ ਵੀ ਵਰਤੋਂ ਕਰ ਸਕਦੇ ਹੋ। ਮੇਥੀ ਦਾਣੇ ਵਿਚ ਫਾਈਟੋਸਟ੍ਰੋਜਨ ਹੁੰਦੇ ਹਨ ਜੋ ਪ੍ਰੋਜੇਸਟੇਰੋਨ (Progesterone) ਅਤੇ ਐਸਟ੍ਰੋਜਨ ਦੀ ਮਾਤਰਾ ਨੂੰ ਵਧਾ ਕੇ ਬ੍ਰੈਸਟ ਸਾਈਜ਼ ਨੂੰ ਵਧਾਉਣ ਦਾ ਕੰਮ ਕਰਦਾ ਹੈ। ਮੇਥੀ ਦਾਣੇ ਨੂੰ ਦੋ ਘੰਟੇ ਪਾਣੀ ‘ਚ ਭਿਓਂ ਕੇ ਰੱਖ ਦਿਓ ਅਤੇ ਫਿਰ ਇਸ ਨੂੰ ਪੀਸ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਰੋਜ਼ਾਨਾ 15 ਮਿੰਟ ਤੱਕ ਆਪਣੀ ਬ੍ਰੈਸਟ ‘ਤੇ ਲਗਾਉਣਾ ਹੈ।
ਸ਼ਤਾਵਰੀ ਪਾਊਡਰ: ਆਯੁਰਵੈਦ ਵਿਚ ਸ਼ਤਾਵਰੀ ਦਾ ਬਹੁਤ ਮਹੱਤਵ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਕੱਪ ਗਰਮ ਦੁੱਧ ਵਿਚ 3 ਗ੍ਰਾਮ ਸ਼ਤਾਵਰੀ ਪਾਊਡਰ ਪਾ ਕੇ ਪੀਓ। ਘੱਟੋ-ਘੱਟ 2 ਮਹੀਨਿਆਂ ਤੱਕ ਅਜਿਹਾ ਕਰਨ ਨਾਲ ਫ਼ਰਕ ਦਿਖੇਗਾ। ਔਰਤਾਂ ਲਈ ਸ਼ਤਾਵਰੀ ਇਕ ਚਮਤਕਾਰੀ ਜੜੀ ਬੂਟੀ ਹੈ। ਸ਼ਤਾਵਰੀ ‘ਚ ਔਰਤਾਂ ਦੀਆਂ ਅਨੇਕਾਂ ਕਿਸਮਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ। ਨਿਯਮਿਤ ਤੌਰ ‘ਤੇ ਸ਼ਤਾਵਰੀ ਦਾ ਸੇਵਨ ਕਰਨ ਨਾਲ ਬ੍ਰੈਸਟ ਸਾਈਜ਼ ‘ਚ ਵਾਧਾ ਹੋ ਸਕਦਾ ਹੈ।
Wheat Germ Oil: Wheat Germ Oil ਬ੍ਰੈਸਟ ਦੇ ਆਲੇ-ਦੁਆਲੇ ਦੇ ਟਿਸ਼ੂਆਂ ‘ਚ ਬਲੱਡ ਸਰਕੂਲੇਸ਼ਨ ‘ਚ ਸੁਧਾਰ ਕਰਦੀ ਹੈ। ਇਸ ਨਾਲ ਬ੍ਰੈਸਟ ਨੂੰ ਪੋਸ਼ਣ ਵੀ ਮਿਲਦਾ ਹੈ ਅਤੇ ਉਨ੍ਹਾਂ ਵਿਚ ਆਕਸੀਜਨ ਦਾ ਪ੍ਰਵਾਹ ਸਹੀ ਤਰ੍ਹਾਂ ਹੋ ਪਾਉਂਦਾ ਹੈ। ਇਸ ਤੋਂ ਇਲਾਵਾ Wheat Germ Oil ‘ਚ ਵਿਟਾਮਿਨ ਈ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਸ ਤੇਲ ਨਾਲ ਰੋਜ਼ਾਨਾ 10 ਮਿੰਟ ਲਈ ਸਰਕੂਲਰ ਮੋਸ਼ਨ ਵਿਚ ਬ੍ਰੈਸਟ ਦੀ ਮਾਲਸ਼ ਕਰੋ। ਦਿਨ ਵਿਚ ਤਿੰਨ ਵਾਰ ਅਜਿਹਾ ਕਰਨ ਨਾਲ ਚਾਰ ਹਫ਼ਤਿਆਂ ਦੇ ਅੰਦਰ ਤੁਸੀਂ ਫ਼ਰਕ ਦੇਖਣਾ ਸ਼ੁਰੂ ਕਰ ਦਿਓਗੇ।
ਬ੍ਰੈਸਟ ਸਾਈਜ਼ ਨੂੰ ਵਧਾਉਣ ਲਈ ਕੀ ਖਾਣਾ ਚਾਹੀਦਾ: ਇਸ ਤੋਂ ਇਲਾਵਾ ਬ੍ਰੈਸਟ ਸਾਈਜ਼ ਨੂੰ ਵਧਾਉਣ ਲਈ ਤੁਸੀਂ ਆਪਣੀ ਡਾਇਟ ਵਿਚ ਕੇਲਾ, ਸਟ੍ਰਾਬੇਰੀ, ਪਪੀਤਾ, ਸੋਇਆਬੀਨ, ਸੁੱਕੇ ਮੇਵੇ, ਹਰੀਆਂ ਸਬਜ਼ੀਆਂ ਅਤੇ ਦੁੱਧ ਨੂੰ ਸ਼ਾਮਲ ਕਰੋ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬ੍ਰੈਸਟ ਫੈਟ ਨਾਲ ਬਣੀ ਹੁੰਦੀ ਹੈ ਅਤੇ ਇਸ ਲਈ ਵੱਡੀ ਅਤੇ shapely ਬ੍ਰੈਸਟ ‘ਤੇ ਫੈਟ ਦੀ ਜਰੂਰਤ ਹੁੰਦੀ ਹੈ। ਤੁਸੀਂ ਆਪਣੀ ਡਾਇਟ ‘ਚ ਇਹ ਕੁਝ ਚੀਜ਼ਾਂ ਸ਼ਾਮਲ ਕਰਕੇ ਅਜਿਹਾ ਕਰ ਸਕਦੇ ਹੋ।