zirakpur building collapse: ਜ਼ੀਰਕਪੁਰ ‘ਚ ਬਾਬਾ ਜੀ ਇਨਕਲੇਵ ਵਿਚ ਸਥਿਤ ਦੋ ਮੰਜ਼ਿਲਾਂ ਮੈਡੀਕਲ ਸਟੋਰ ਦੀ ਇਮਾਰਤ ਡਿੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਮੈਡੀਕਲ ਸਟੋਰ ਦੇ ਨਾਲ ਦੀ ਇਮਾਰਤ ਵਿੱਚ ਬੇਸਮੈਂਟ ਦਾ ਕੰਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ ਹੈ। ਬੇਸਮੈਂਟ ਦੀ ਖੁਦਾਈ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ।
ਸਟੋਰ ਦੀ ਇੱਕ ਪਾਸਿਉਂ ਨਿਓ ਬਿਲਕੁੱਲ ਖਾਲੀ ਹੋ ਗਈ ਸੀ ਅਤੇ ਥੋੜੀ ਥੋੜੀ ਬਿਲਡਿੰਗ ਪਹਿਲਾਂ ਹੀ ਖਿਸਕਣੀ ਸ਼ੁਰੂ ਹੋ ਗਈ ਸੀ ਜਿਸ ਕਾਰਨ ਦੁਕਾਨ ਦੇ ਅੰਦਰ ਕੋਈ ਨੀ ਸੀ ਅਤੇ ਸਾਰੇ ਹੀ ਦੁਕਾਨ ਤੋਂ ਪਹਿਲਾਂ ਹੀ ਬਾਹਰ ਆ ਗਈ ਸੀ।