drugs smuggling accused: ਦਿੱਲੀ ਕ੍ਰਾਈਮ ਬ੍ਰਾਂਚ ਅਤੇ ਰੇਲਵੇ ਪੁਲਸ ਨੇ ਡਰੱਗਸ ਤਸਕਰੀ ਦੇ ਦੋਸ਼ ‘ਚ ਇੱਕ ਵਿਦੇਸ਼ੀ ਨਾਗਰਿਕ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ।ਪੁਲਸ ਨੇ ਇਨ੍ਹਾਂ ਦੇ ਕੋਲੋਂ 10 ਕਿਲੋ ਤੋਂ ਜਿਆਦਾ ਡਰੱਗਸ ਬਰਾਮਦ ਕੀਤੀ ਹੈ।ਪੁਲਸ ਮੁਤਾਬਕ ਬਰਾਮਦ ਕੀਤੀ ਗਈ ਡਰੱਗਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ‘ਚ 10 ਕਰੋੜ ਰੁਪਏ ਦੇ ਕਰੀਬ ਹੈ।ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਔਰਤ ਅਤੇ ਇੱਕ ਨਾਈਜੀਰੀਆ ਨਾਗਰਿਕ ਨੂੰ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਸ ਮੁਤਾਬਕ ਪੁੱਛਗਿੱਛ ‘ਚ ਪਤਾ ਲੱਗਾ ਕਿ ਇਹ ਸਾਰੀ ਡਰੱਗਸ ਬੇਂਗਲੁਰ ਜਾਣੀ ਸੀ।ਜਿਥੇ ਇਸਦਾ ਇਸਤੇਮਾਲ
ਰੇਵ ਪਾਰਟੀ ‘ਚ ਹੋਣਾ ਸੀ।ਪਕੜ ਵਿੱਚ ਆਏ ਨਾਈਜੀਰੀਆ ਨਾਗਰਿਕ ਦਾ ਨਾਮ ਚੀਮਾ ਵਿਟਾਲਿਸ ਹੈ।ਜਦੋਂ ਕਿ ਭਾਰਤੀ ਮਹਿਲਾ ਦਾ ਨਾਮ ਸ਼੍ਰੀਮਥਿ ਹੈ।ਉਹ ਦਿੱਲੀ ਦੇ ਨਿਲੋਠਿ ਇਲਾਕੇ ‘ਚ ਰਹਿੰਦੀ ਹੈ।ਪੁਲਸ ਦਾ ਕਹਿਣਾ ਹੈ ਕਿ ਰੇਲਵੇ ਪੁਲਸ 8 ਦਸੰਬਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰੂਟੀਨ ਜਾਂਚ ਕਰ ਰਹੀ ਸੀ।ਇਸ ਦੌਰਾਨ ਔਰਤ ਅਤੇ ਨਾਈਜੀਰੀਆ ਨਾਗਰਿਕ ਉਥੇ ਪਹੁੰਚੇ।ਪੁਲਸ ਨੂੰ ਦੇਖਦੇ ਹੀ ਇਨ੍ਹਾਂ ‘ਤੇ ਸ਼ੱਕ ਹੋ ਗਿਆ।ਇਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਬੈਗ ਤੋਂ ਭਾਰੀ ਮਾਤਰਾ ‘ਚ ਡ੍ਰਗਸ ਬਰਾਮਦ ਹੋਈ।ਔਰਤ ਅਤੇ ਉਸਦਾ ਸਾਥੀ ਦੋਵੇਂ ਦਿੱਲੀ ਤੋਂ ਬੈਂਗਲੁਰ ਜਾਣ ਵਾਲੀ ਟ੍ਰੇਨ ‘ਚ ਸਵਾਰ ਹੋਣ ਵਾਲੇ ਸਨ।
ਕਿਸਾਨਾਂ ਦਾ ਸਾਥ ਦੇਣ ਪਰਿਵਾਰ ਸਣੇ Australia ਤੋਂ ਮੁੜਿਆ ਇਹ ਨੌਜਵਾਨ, Modi ਦੇ IT ਸੈੱਲ ਦੇ ਖੋਲ੍ਹੇ ਰਾਜ਼