2 bodies of : ਜਲੰਧਰ ਦੇ ਇਲਾਕੇ ਤੱਲਣ-ਸਲੇਮਪੁਰ ਰੋਡ ‘ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਥੋਂ ਛੱਪੜ ‘ਚੋਂ ਦੋ ਬੱਚਿਆਂ ਦੀਆਂ ਤੈਰਦੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਲੋਕਾਂ ਨੇ ਛੱਪੜ ‘ਚ ਤੈਰਦੀਆਂ ਲਾਸ਼ਾਂ ਨੂੰ ਵੇਖ ਤੁਰੰਤ ਥਾਣਾ ਪਤਾਰਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਉਹ ਮੌਕੇ ‘ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਥਾਣਾ ਪਤਾਰਾ ਮੁਖੀ ਰਛਪਾਲ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲਿਆ। ਮ੍ਰਿਤਕ ਬੱਚਿਆਂ ‘ਚ ਇਕ ਲੜਕੀ ਅਤੇ ਲੜਕਾ ਦੱਸੇ ਜਾ ਰਹੇ ਹਨ।ਦੋਹਾਂ ਦੀ ਉਮਰ ਕਰੀਬ 10 ਤੋਂ 15 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚੇ ਪ੍ਰਵਾਸੀ ਮਜ਼ਦੂਰਾਂ ਦੇ ਦੱਸੇ ਜਾ ਰਹੇ ਹਨ।
ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੌਤ ਹੋਏ ਨੂੰ 3 ਜਾਂ 4 ਦਿਨ ਹੋ ਗਏ ਹਨ। ਲਾਸ਼ਾਂ ਫੁੱਲ ਗਈਆਂ ਸਨ ਜਿਸ ਕਾਰਨ ਅੱਜ ਉਹ ਪਾਣੀ ‘ਚੋਂ ਬਾਹਰ ਨਜ਼ਰ ਆਈਆਂ। ਬਾਕੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਏਗੀ। ਇਸ ਗੱਲ ਬਾਰੇ ਵੀ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਦੋਹਾਂ ਨੂੰ ਮਾਰ ਕੇ ਛੱਪੜ ‘ਚ ਸੁੱਟਿਆ ਗਿਆ ਹੈ ਜਾਂ ਇਨ੍ਹਾਂ ਨਾਲ ਕੋਈ ਹਾਦਸਾ ਵਾਪਰਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਅਜੇ ਕੁਝ ਵੀ ਕਹਿਣਾ ਸਹੀ ਨਹੀਂ ਹੈ। ਲਾਸ਼ਾਂ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਕੁਝ ਪਤਾ ਲੱਗ ਸਕੇਗਾ। ਥਾਣਾ ਪਤਾਰਾ ਪੁਲਸ ਵੱਲੋਂ ਬੱਚਿਆਂ ਦੀ ਪਛਾਣ ਨੂੰ ਲੈ ਕੇ ਨੇੜਲੇ ਇਲਾਕਿਆਂ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਸ਼ਾਂ ਦੀ ਹਾਲਤ ਕਾਫ਼ੀ ਖ਼ਰਾਬ ਹੈ। ਥਾਣਾ ਪਤਾਰਾ ਦੀ ਪੁਲਸ ਵੱਲੋਂ ਕਤਲ ਹੋਣ ਦੇ ਖਦਸ਼ੇ ਤੋਂ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।