Gippy grewal support farmers : ਪਿੱਛਲੇ ਕੁੱਝ ਦਿਨਾਂ ਤੋਂ ਚਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤ ਦੇ ਕਿਸਾਨ ਬਹੁਤ ਹੀ ਔਖਾ ਸਮਾਂ ਦੇਖ ਰਹੇ ਹਨ। ਕਿਸਾਨਾਂ ਦੀ ਸਪੋਰਟ ਵਿਚ ਬਹੁਤ ਸਾਰੇ ਆਮ ਲੋਕ ਤੇ ਅਦਾਕਾਰ ਤੇ ਕਲਾਕਾਰ ਵੀ ਆਏ ਹਨ। ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਅੰਦੋਲਨ ਨੂੰ ਲੈ ਕ ਕੰਗਨਾ ਰਣੌਤ ਵਲੋਂ ਵਰਤੇ ਗਏ ਮੰਦੇ ਸ਼ਬਦਾਂ ਨੂੰ ਲੈ ਕ ਦਿਲਜੀਤ ਦੋਸਾਂਝ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਗਿਪੀ ਗਰੇਵਾਲ ਨੇ ਵੀ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਹੈ ਉਹ ਪਿੱਛਲੇ ਕੁੱਝ ਸਮੇ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਸਮਰਥਨ ਕਰ ਰਹੇ ਹਨ ।
![Gippy grewal support farmers](https://dailypost.in/wp-content/uploads/2020/12/gippy-7.jpg)
ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਕੈਨੇਡਾ ਤੋਂ ਦਿੱਲੀ ਪਹੁੰਚ ਗਏ ਨੇ । ਉਹ ਸਿੱਧਾ ਦਿੱਲੀ ਕਿਸਾਨ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਨੇ । ਉਨ੍ਹਾਂ ਦੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਕਿਸਾਨਾਂ ਤੇ ਖਾਲਸਾ ਏਡ ਵਾਲਿਆਂ ਦੇ ਨਾਲ ਨਜ਼ਰ ਆ ਰਹੇ ਨੇ।
![Gippy grewal support farmers](https://dailypost.in/wp-content/uploads/2020/12/gippy-grewal-at-farmer-protest-768x421-1.jpg)
ਗਿੱਪੀ ਗਰੇਵਾਲ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਖਾਲਸਾ ਏਡ ਦੇ ਨਾਲ ਮਿਲਕੇ ਕਿਸਾਨ ਵੀਰਾਂ ਨੂੰ ਠੰਡ ਤੋਂ ਬਚਣ ਦੇ ਲਈ ਗਰਮ ਕਪੜੇ ਵੰਡਦੇ ਹੋਏ ਦਿਖਾਈ ਦੇ ਰਹੇ ਨੇ । ਗਿੱਪੀ ਗਰੇਵਾਲ ਸੋਸ਼ਲ ਮੀਡੀਆ ਦੇ ਰਾਹੀਂ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਸਨ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੇ ਲਈ ਪੋਸਟਾਂ ਪਾਕੇ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦਿੰਦੇ ਹੋਏ ਦਿਖਾਈ ਦਿੱਤੇ । ਉਹਨਾਂ ਦੇ ਦੋਨੋ ਬੇਟੇ ਵੀ ਸਮਰਥਨ ਕਰਦੇ ਦਿਖਾਈ ਦਿੱਤੇ ਸਨ। ਤੇ ਗੁਰੂ ਘਰ ਜਾ ਕ ਅਰਦਾਸ ਕਰਦੇ ਹੋਏ ਵੀ ਨਾਜਰ ਆਏ ਸਨ ।