sant ram singh commits suicide: ਕਿਸਾਨ ਅੰਦੋਲਨ ‘ਚ ਸੰਤ ਰਾਮ ਸਿੰਘ ਨਾਨਕਸਰ ਵਾਲਿਆਂ ਵੱਲੋਂ ਆਪਣੇ ਆਪ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕੁੰਡਲੀ ਬਾਰਡਰ ‘ਤੇ ਕਰਨਾਲ ਦੇ ਸੰਤ ਰਾਮ ਸਿੰਘ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਗੋਲੀ ਮਾਰਨ ਤੋਂ ਬਾਅਦ ਮ੍ਰਿਤਕ ਨੂੰ ਪਾਰਕ ਹਸਪਤਾਲ ਪਾਣੀਪਤ ਵਿਖੇ ਲਿਜਾਇਆ ਗਿਆ ਜਿੱਥੇ ਜਾ ਕੇ ਉਨ੍ਹਾਂ ਨੇ ਦਮ ਤੋੜਿਆ। ਜਾਣਕਾਰੀ ਮੁਤਾਬਿਕ ਸੰਤ ਰਾਮ ਸਿੰਘ ਨੇ ਸੁਸਾਇਡ ਨੋਟ ਵੀ ਲਿਖਿਆ ਹੈ।
ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ “ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਕਿਸਾਨ ਸੜਕਾਂ ‘ਤੇ ਰੁੱਲ ਰਹੇ ਹਨ, ਬਹੁਤ ਦਿਲ ਦੁਖਿਆ ਹੈ। ਸਰਕਾਰ ਨਿਆਂ ਨਹੀਂ ਕਰ ਰਹੀ, ਜ਼ੁਲਮ ਹੈ। ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਤੇ ਜ਼ੁਲਮ ਦੇ ਖ਼ਿਲਾਫ਼ ਕੁਝ ਕੀਤਾ, ਕਿਸੇ ਨੇ ਕੁਝ ਕੀਤਾ, ਕਈਆਂ ਨੇ ਸਨਮਾਨ ਵਾਪਿਸ ਕੀਤੇ, ਪੁਰਸਕਾਰ ਵਾਪਿਸ ਕਰਕੇ ਰੋਸ ਜਤਾਇਆ। ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰੀ-ਜ਼ੁਲਮ ਦੇ ਰੋਸ ਵਿੱਚ ਆਤਮ-ਦਾਤ ਕਰਦਾ ਹਾਂ, ਇਹ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਵਿਚ ਆਵਾਜ਼ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਜਦੋਂ ਪਹਿਲਾਂ ਆਏ ਸੀ ਓਦੋਂ ਦੁਖੀ ਹਿਰਦੇ ਨਾਲ ਕੁਜ ਲਿਖਿਆ ਸੀ ਉਹ ਦੂਜੀ ਚਿੱਠੀ ਹੈ।