The woman set herself on fire : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਅਦਾਲਤ ਦੇ ਕੰਪਲੈਕਸ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਅਦਾਲਤ ਦੇ ਕੇਸ ਵਿਚ ਵਾਰ-ਵਾਰ ਤਰੀਕ ਲੱਗਣ ਨੂੰ ਲੈ ਕੇ ਪਰੇਸ਼ਾਨ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੋਨਾਲੀਸਾ ਪੁੱਤਰੀ ਚੰਨਣ ਮਸੀਹ ਨਿਵਾਸੀ ਪਿੰਡ ਖੁੰਡਾ ਨੇ ਦੱਸਿਆ ਕਿ ਉਸਦੇ ਮਾਪਿਆਂ ਦੀ ਮੌਤ ਹੋ ਗਈ ਹੈ। ਉਹ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਹੈ। ਉਸਨੇ ਵਿਆਹ ਵੀ ਨਹੀਂ ਕਰਵਾਇਆ ਸੀ। ਉਸ ਦੀ ਚਾਚੀ ਨੇ ਉਸ ਦੇ ਮਾਪਿਆਂ ਦੀ ਜ਼ਮੀਨ ਵੇਚ ਦਿੱਤੀ ਸੀ। ਇਹ ਕੇਸ 10 ਸਾਲਾਂ ਤੋਂ ਅਦਾਲਤ ਵਿਚ ਹੈ।
ਮੋਨਾਲੀਸਾ ਨੇ ਅੱਗੇ ਦੱਸਿਆ ਕਿ ਹੁਣ ਉਸ ਦੀ ਚਾਚੀ ਉਸ ਦੇ ਘਰ ਨੂੰ ਵੀ ਹਥਿਆਉਣਾ ਚਾਹੁੰਦੀ ਹੈ, ਇਸ ਸੰਬੰਧੀ ਉਸ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ, ਪਰ ਇੰਨੇ ਸਾਲਾਂ ਵਿੱਚ ਅਦਾਲਤ ਵਿੱਚ ਤਰੀਕਾਂ ਹੀ ਪੈ ਰਹੀਆਂ ਹਨ ਅਤੇ ਉਹ ਉਹ ਅਦਾਲਤ ਦੇ ਚੱਕਰ ਕੱਟ- ਕੱਟ ਕੇ ਥੱਕ ਗਈ ਹੈ। ਇਸ ਲਈ ਉਸਨੇ ਆਪਣੇ ‘ਤੇ ਪੈਟਰੋਲ ਦਾ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਦਿੱਤੀ, ਕਿਉਂਕਿ ਉਹ ਜੀਉਣਾ ਨਹੀਂ ਚਾਹੁੰਦੀ। ਉਸ ਦੀ ਮਾਸੀ ਅਤੇ ਲੋਕਾਂ ਨੇ ਉਸਨੂੰ ਬਚਾ ਲਿਆ।