ranbir breaks silence on marriage with alia:ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਜੋੜੀ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਪਰ ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਦਾ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਪਰ ਹੁਣ ਇਸ ਬਾਰੇ ਰਣਬੀਰ ਕਪੂਰ ਨੇ ਖੁਲਾਸਾ ਕੀਤਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਕੋਰੋਨਾ ਨਾ ਫੈਲਦਾ ਤਾਂ ਉਨ੍ਹਾਂ ਨੇ ਵਿਆਹ ਕਰਵਾ ਲੈਣਾ ਸੀ ।ਫੈਨਸ ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਦਰਮਿਆਨ ਹੁਣ ਰਣਬੀਰ ਕਪੂਰ ਨੇ ਵੱਡਾ ਖੁਲਾਸਾ ਕੀਤਾ ਹੈ। ਰਣਬੀਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਕੋਰੋਨਾ ਮਹਾਂਮਾਰੀ ਨਾ ਫੈਲੀ ਹੁੰਦੀ ਤਾਂ ਹੁਣ ਤੱਕ ਉਨ੍ਹਾਂ ਦਾ ਅਤੇ ਆਲੀਆ ਭੱਟ ਦਾ ਵਿਆਹ ਹੋ ਜਾਣਾ ਸੀ।ਆਲੀਆ ਅਤੇ ਰਣਬੀਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਪਹਿਲੀ ਵਾਰ ਰਣਬੀਰ ਕਪੂਰ ਨੇ ਵਿਆਹ ਬਾਰੇ ਅਜਿਹਾ ਸਪੱਸ਼ਟ ਬਿਆਨ ਦਿੱਤਾ ਹੈ।ਇੰਨਾ ਹੀ ਨਹੀਂ, ਆਲੀਆ ਦੀ ਪ੍ਰਸ਼ੰਸਾ ਕਰਦਿਆਂ ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਉਸ ਨਾਲੋਂ ਜ਼ਿਆਦਾ ਸਫਲ ਅਤੇ ਕਾਮਯਾਬ ਹੈ। ਰਣਬੀਰ ਆਪਣੇ ਆਪ ਨੂੰ ਉਸ ਤੋਂ ਘੱਟ ਸਮਝਦੇ ਹਨ।
ਰਣਬੀਰ ਨੇ ਇਹ ਵੀ ਕਿਹਾ ਕਿ ਸ਼ੁਰੂਆਤ ਵਿੱਚ ਉਹ ਪਰਿਵਾਰਿਕ ਉਲਝਣਾ ਨਾਲ ਜੂਝ ਰਹੇ ਸਨ। ਇਸ ਤੋਂ ਬਾਅਦ ਉਹਨਾਂ ਨੇ ਪੜਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਇਲਾਵਾ ਉਹ ਰੋਜ ਦੋ ਤੋਂ ਤਿੰਨ ਫ਼ਿਲਮਾਂ ਦੇਖਦੇ ਸਨ। ਰਣਬੀਰ ਅਤੇ ਆਲੀਆ ਨੇ ਆਪਣੇ ਰਿਸ਼ਤੇ ਨੂੰ ਸਭ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ । ਦੋਵੇਂ ਅਕਸਰ ਨਾਲ ਦੇਖੇ ਜਾਂਦੇ ਹਨ। ਦੋਵੇਂ ਪਹਿਲੀ ਵਾਰ ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ ਬ੍ਰਹਮਸਤਰਾ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਦੋਹਾਂ ਦੇ ਇਲਾਵਾ ਅਮਿਤਾਭ ਬੱਚਨ , ਨਾਗਾਰਜੁਨ ,ਡਿੰਪਲ ਕਪਾਡੀਆ ਅਤੇ ਮੋਨੀ ਰਾਏ ਦੀ ਅਹਿਮ ਭੂਮਿਕਾ ਹੈ।