Menopause delay surgery: ਮੇਨੋਪੌਜ਼ ਇਕ ਅਜਿਹੀ ਸਥਿਤੀ ਹੈ ਜਿਸ ਕਾਰਨ ਔਰਤਾਂ ਨੂੰ 35-40 ਦੀ ਉਮਰ ਤੋਂ ਬਾਅਦ ਪੀਰੀਅਡਜ਼ ਆਉਣਾ ਬੰਦ ਹੋ ਜਾਂਦੇ ਹਨ। ਇਸ ਦੇ ਕਾਰਨ hot flashes, ਯੂਟੀਆਈ, ਨੀਂਦ ਨਾ ਆਉਣੀ, ਥਕਾਵਟ, ਵੈਜਾਇਨਾ ‘ਚ ਡ੍ਰਾਇਨੈੱਸ, anxiety ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਇਸ ਦੇ ਕਾਰਨ ਦਿਲ ਦੀ ਬਿਮਾਰੀ, ਹਾਈ ਬੀਪੀ, Osteoporosis ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਪਰ ਹੁਣ ਔਰਤਾਂ ਮੇਨੋਪੌਜ਼ ਨੂੰ ਵੀ 20 ਸਾਲ ਅੱਗੇ ਵਧਾਕੇ ਇਸ ਸਮੇਂ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ। ਜੀ ਹਾਂ, IVF ਤਕਨੀਕ ਵਿਕਸਿਤ ਕਰਨ ਵਾਲੇ ਵਿਗਿਆਨੀਆ ਨੇ ਇਕ ਅਜਿਹਾ ਮੈਡੀਕਲ ਪ੍ਰਸੀਜ਼ਰ ਬਣਾਇਆ ਹੈ ਜਿਸ ਨਾਲ ਔਰਤਾਂ 1-2 ਸਾਲ ਨਹੀਂ ਬਲਕਿ ਪੂਰੇ 20 ਸਾਲਾਂ ਤੱਕ ਮੇਨੋਪੌਜ਼ ਨੂੰ ਡਿਲੇ ਕਰ ਸਕਦੀਆਂ ਹਨ।
ਮੀਨੋਪੌਜ਼ ਦੇ ਕਾਰਨ ਨਹੀਂ ਹੋਣਗੀਆਂ ਇਹ ਸਮੱਸਿਆਵਾਂ: ਡਾਕਟਰਾਂ ਦਾ ਦਾਅਵਾ ਹੈ ਕਿ ਇਸ ਓਪਰੇਸ਼ਨ ਨਾਲ ਔਰਤਾਂ ਨੂੰ ਦਿਲ ਦੀ ਸਥਿਤੀ, ਕੈਂਸਰ, ਓਸਟੀਓਪਰੋਸਿਸ, ਯਾਦਦਾਸ਼ਤ ਕਮਜ਼ੋਰ ਹੋਣਾ, hot flashes, anxiety ਅਤੇ ਇੰਟਰਕੋਰਸ ਡ੍ਰਾਈਵ ‘ਚ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤੁਹਾਨੂੰ ਦੱਸ ਦੇਈਏ ਇਸ ਤਕਨਾਲੋਜੀ ਨੂੰ ਦੁਨੀਆ ਦੇ 4 ਸਭ ਤੋਂ ਮਸ਼ਹੂਰ ਮਾਹਰਾਂ ਨੇ ਮਿਲਕੇ ਬਣਾਇਆ ਹੈ ਜਿਸ ਵਿੱਚ IVF ਵਿਕਸਿਤ ਕਰਨ ਵਾਲੀ ਡਾਕਟਰ ਸਾਈਮਨ ਫਿਸ਼ੇਲ ਦਾ ਨਾਮ ਵੀ ਸ਼ਾਮਲ ਹੈ।
ਪ੍ਰੋਸੀਜ਼ਰ ਦਾ ਖਰਚ 6 ਤੋਂ 10 ਲੱਖ ਰੁਪਏ: ਹਾਲਾਂਕਿ ਆਮ ਔਰਤਾਂ ਲਈ ਇਹ ਵਿਧੀ ਥੋੜੀ ਮਹਿੰਗੀ ਹੈ ਕਿਉਂਕਿ ਇਸਦਾ ਖ਼ਰਚ 7 ਹਜ਼ਾਰ ਪੌਂਡ ਤੋਂ 11 ਹਜ਼ਾਰ ਪੌਂਡ (ਲਗਭਗ 6 ਤੋਂ 10 ਲੱਖ ਰੁਪਏ) ਦੇ ਵਿਚ ਹੈ। ਸਿਰਫ 40 ਸਾਲ ਤਕ ਦੀਆਂ ਔਰਤਾਂ ਹੀ ਇਸ ਓਪਰੇਸ਼ਨ ਨੂੰ ਕਰਵਾ ਸਕਦੀਆਂ ਹਨ ਜਿਸ ਦੀ ਸੁਵਿਧਾ ਪ੍ਰੋਫੈਮ (protecting fertility and menopause) ਕੰਪਨੀ ‘ਚ ਮੌਜੂਦ ਹੈ।
ਕਿਵੇਂ ਕੀਤਾ ਜਾਂਦਾ ਹੈ ਆਪ੍ਰੇਸ਼ਨ: ਇਸ ਆਪ੍ਰੇਸ਼ਨ ਵਿਚ ਡਾਕਟਰ ਸਰੀਰ ਦੇ biological clock ਨੂੰ 20 ਸਾਲ ਅੱਗੇ ਵਧਾ ਕੇ ਮੇਨੋਪੌਜ਼ ਦਾ ਸਮਾਂ ਰੋਕ ਦਿੰਦੇ ਹਨ। ਇਹ ਓਪਰੇਸ਼ਨ 30 ਮਿੰਟ ਤੱਕ ਚਲਦਾ ਹੈ ਜਿਸ ਵਿਚ ਓਵਰੀ ਦੇ ਇਕ ਟਿਸ਼ੂ ਨੂੰ ਕੱਢਿਆ ਜਾਂਦਾ ਹੈ। ਫਿਰ ਇਸ ਦੇ ਬਾਅਦ ਉਸ ਨੂੰ ਕੱਟ ਕੇ ਫ੍ਰੀਜ਼ਰ ‘ਚ ਪ੍ਰਿਜ਼ਰਵ ਕਰ ਦਿੱਤਾ ਜਾਂਦਾ ਹੈ। 20 ਸਾਲ ਬਾਅਦ ਔਰਤਾਂ ਮੇਨੋਪੌਜ਼ ਵਿਚ ਕਰਨਾ ਚਾਹੁੰਣ ਤਾਂ ਫ਼੍ਰੋਜ਼ਨ ਟਿਸ਼ੂ ਨੂੰ ਦੁਬਾਰਾ ਔਰਤ ਦੀ ਓਵਰੀ ‘ਚ ਪਾ ਦਿੱਤਾ ਜਾਂਦਾ ਹੈ। ਇਸ ਨਾਲ ਔਰਤ ਦਾ ਮੇਨੋਪੌਜ਼ ਵੀ ਅੱਗੇ ਵਧ ਜਾਂਦਾ ਹੈ ਅਤੇ ਇੰਟਰਕੋਰਸ ਹਾਰਮੋਨ ਵੀ ਵਾਪਸ ਆ ਜਾਂਦਾ ਹੈ। ਦੱਸ ਦਈਏ ਹੁਣ ਤੱਕ ਲਗਭਗ 9 ਔਰਤਾਂ ਇਸ ਆਪ੍ਰੇਸ਼ਨ ਦਾ ਲਾਭ ਲੈ ਚੁੱਕੀਆਂ ਹਨ।