AAP completes preparations : ਪਟਿਆਲਾ : ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੇਕ ਚੰਦ ਸ਼ੇਰਮਾਜਰਾ ਨੇ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਦਿਤੀ ਕਿ ਜਿਲ੍ਹਾ ਪਟਿਆਲਾ ਅਧੀਨ ਆਉਂਦੇ ਸ਼ਹਿਰਾਂ ਦੀ ਨਗਰ ਕੌਂਸਲਾਂ ਦੀਆ ਚੋਣਾਂ ਲਈ ਪਾਰਟੀ ਦੇ ਨਿਸ਼ਾਨ ਉਤੇ ਉਮੀਦਵਾਰਾਂ ਨੇ ਮੈਦਾਨ ਵਿਚ ਉਤਰਨ ਦੀ ਮੁਕੰਮਲ ਤਿਆਰੀ ਕਰ ਲਈ ਹੈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਪਾਰਟੀ ਪੁਰਜ਼ੋਰ ਤਰੀਕੇ ਨਾਲ ਇਨ੍ਹਾਂ ਚੋਣਾਂ ਵਿਚ ਹਿੱਸਾ ਲਵੇਗੀ ਅਤੇ ਜਿਤ ਹਾਸਲ ਕਰੇਗੀ । ਉਨ੍ਹਾਂ ਦਸਿਆ ਕੀ ਪਾਰਟੀ ਵਲੋਂ ਇਨ੍ਹਾਂ ਚੋਣਾਂ ਲਈ ਈਮਾਨਦਾਰ ਅਤੇ ਪੜ੍ਹੇ-ਲਿਖੇ ਆਮ ਲੋਕਾਂ ਵਿਚੋਂ ਉਮੀਦਵਾਰ ਦੀ ਚੋਣ ਕੀਤੀ ਗਈ ਹੈ ।
ਇਸ ਮੌਕੇ ਮੌਜੂਦ ਪਾਰਟੀ ਦੀ ਪੰਜਾਬ ਖਜ਼ਾਨਚੀ ਮੈਡਮ ਨੀਨਾ ਮਿਤਲ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਪਾਰਟੀ ਦੇ ਰਾਜ ਵਿਚ ਇਨ੍ਹਾਂ ਕੌਂਸਲਾਂ ‘ਤੇ ਕਾਬਜ਼ ਹਾਕਮਾਂ ਵਲੋ ਭਰਪੂਰ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਅਤੇ ਜੇ ਕਰ ਆਪ ਪਾਰਟੀ ਨੂੰ ਕੌਂਸਲ ਰਾਜਪੁਰਾ ਅਤੇ ਬਨੂੜ ‘ਤੇ ਕਾਬਜ਼ ਹੋਣ ਦਾ ਮੌਕਾ ਮਿਲਿਆ ਤਾ ਦਿੱਲੀ ਮਾਡਲ ਦੀ ਤਰਜ ‘ਤੇ ਇਲਾਕੇ ਦਾ ਵਿਕਾਸ ਕੀਤਾ ਜਾਵੇਗਾ।