cds general bipin rawat: ਭਾਰਤੀ ਸੈਨਾ ਦੇ ਕਰਨਲ ਨਰਿੰਦਰ ਕੁਮਾਰ ਜਿਨ੍ਹਾਂ ਨੂੰ ਬੁਲ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਉਨ੍ਹਾਂ ਦਾ ਦਿਹਾਂਤ ਹੋ ਜਾਣ ‘ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਨੇ ਕਿਹਾ ਕਿ ਇੱਕ ਜਵਾਨ ਜਿਸਦੇ ਦ੍ਰਿੜ ਇਰਾਦੇ ਅਤੇ ਉੱਚ ਪਰਬਤ ਸਿਖਰਾਂ ‘ਤੇ ਜਿੱਤ ਪ੍ਰਾਪਤ ਕਰਨ ਦੀ ਇੱਛਾ ਨੇ ਨਾ ਸਿਰਫ ਭਾਰਤੀ ਸੈਨਾ ਦੀ ਮੱਦਦ ਕੀਤੀ ਸਗੋਂ ਸਾਡੇ ਰੱਖਿਆ ਪੱਖ ਨੂੰ ਮਜ਼ਬੂਤ ਕਰਨ ‘ਚ ਸਾਡੀ ਮੱਦਦ ਕੀਤੀ ਅਤੇ ਅਸੀਂ ਉਥੇ ਕਬਜ਼ਾ ਕਰ ਸਕੇ।ਕਰਨਲ ਨਰਿੰਦਰ ਨੂੰ ਯਾਦ ਕਰਦੇ ਹੋਏ ਸੀਡੀਐਸ ਰਾਵਤ ਨੇ ਕਿਹਾ, ਸਾਲਤੋਰੋ ਰਿਜ਼ ਅਤੇ ਲੱਦਾਖ ਦੇ ਹੋਰ ਖੇਤਰਾਂ ‘ਚ ਸਾਡਾ ਮਜ਼ਬੂਤ ਪੱਖ ਉਨਾਂ ਦੀਆਂ ਨਿਡਰ ਯਾਤਰਾਵਾਂ ਦਾ ਹੀ ਇੱਕ ਹਿੱਸਾ ਹੈ।ਉਨ੍ਹਾਂ ਦਾ ਨਾਮ ਸਾਡੀ ਸੈਨਾ ਦੇ ਖੁਸ਼ਹਾਲ ਇਤਿਹਾਸ ‘ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।ਦੱਸਣਯੋਗ ਹੈ ਕਿ ਦੁਨੀਆ
ਦੀ ਸਭ ਤੋਂ ਉੱਚੀਆਂ ਚੋਟੀਆਂ ‘ਤੇ ਤਿਰੰਗਾ ਲਹਿਰਾਉਣ ਵਾਲੇ ਨਿਡਰ ਸੁਭਾਅ ਦੇ ਮਾਲਕ ਕਰਨਲ ਨਰਿੰਦਰ ‘ਬੁਲ’ ਕੁਮਾਰ (87) ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ।ਉਨ੍ਹਾਂ ਦੀ ਰਿਪੋਰਟ ‘ਤੇ ਸੈਨਾ ਨੇ 13 ਅਪ੍ਰੈਲ, 1984 ਨੂੰ ‘ਆਪਰੇਸ਼ਨ ਮੇਘਦੂਤ’ ਚਲਾ ਕੇ ਸਿਆਚਿਨ ‘ਤੇ ਕਬਜ਼ਾ ਬਰਕਰਾਰ ਰੱਖਿਆ ਸੀ।ਇਹ ਦੁਨੀਆ ਦੀ ਸਭ ਤੋਂ ਉੱਚੇ ਯੁੱਧ ਖੇਤਰ ‘ਚ ਪਹਿਲੀ ਕਾਰਵਾਈ ਸੀ।ਪੀਐੱਮ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਾਹਿਰ ਕੀਤਾ।ਕਰਨਲ ਬੁਲ ਨੰਦਾਦੇਵੀ ਚੋਟੀ ‘ਤੇ ਚੜਨ ਵਾਲੇ ਪਹਿਲੇ ਭਾਰਤੀ ਸਨ।ਇਸ ਤੋਂ ਇਲਾਵਾ ਉਹ ਮਾਉਂਟ ਐਵਰੇਸਟ, ਮਾਉਂਟ ਬਲੈਂਕ ਅਤੇ ਕੰਚਨਜੰਘਾ ‘ਤੇ ਵੀ ਤਿਰੰਗਾ ਲਹਿਰਾ ਚੁੱਕੇ ਸਨ।ਉਨ੍ਹਾਂ ਨੇ ਆਪਣੇ ਇੱਕ ਹੱਥ ਦੀਆਂ ਉਂਗਲਾਂ ਖੋਹ ਦੇਣ ਤੋਂ ਬਾਅਦ ਵੀ ਉਨ੍ਹਾਂ ਨੇ ਚੋਟੀਆਂ ‘ਤੇ ਜਿੱਤ ਹਾਸਲ ਕੀਤੀ।
35 ਰੁਪਏ ਦਾ ਪੈਂਦਾ ਤੇਲ, ਇਸ ਮੋਟਰਸਾਈਕਲ ਨੇ ਸਿੰਘੂ ਬਾਰਡਰ ‘ਤੇ ਪਾਈ ਧੱਕ ਦੇਖੋ ਪੰਜਾਬੀ ਦੀ ਗਰਜ਼…