Former Punjab Cabinet Minister : ਫਿਰੋਜ਼ਪੁਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲ ਮੁਕੰਦ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਹ ਇਸ ਸਮੇਂ 93 ਸਾਲਾਂ ਦੇ ਸਨ। ਪੰ. ਬਾਲ ਮੁਕੰਦ ਸ਼ਰਮਾ ਫਿਰੋਜ਼ਪੁਰ ਤੋਂ ਪੰਜ ਵਾਰ ਵਿਧਾਇਕ ਅਤੇ ਇਕ ਸਮੇਂ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਰਹੇ। ਮਿਲੀ ਜਾਣਕਾਰੀ ਮੁਤਾਬਕ ਬਾਲ ਮੁਕੰਦ ਨੇ ਅੱਜ ਸ਼ਾਮ 3.45 ਵਜੇ ਆਪਣਾ ਆਖਰੀ ਸਾਹ ਲਏ। ਉਹ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਸਥਾਨ ਫਿਰੋਜ਼ਪੁਰ ਲਿਜਾਇਆ ਜਾਵੇਗਾ ਅਤੇ ਸਸਕਾਰ 4 ਜਨਵਰੀ ਨੂੰ ਦੁਪਹਿਰ 12.30 ਵਜੇ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।