shri guru gobind singh ji: ਗੁਰੂ ਜੀ ਦੀਆਂ ਭੁੱਖੀਆਂ ਪਿਆਸੀਆਂ ਫੌਜ਼ਾਂ ਅਜੇ ਵੀ ਲੜਦੀਆਂ ਜਾ ਰਹੀਆਂ ਸਨ।ਭਾਵੇਂ ਅਨੰਦਪੁਰ ਵਾਸੀ ਤੇ ਗੁਰੂ ਜੀ ਦੇ ਕੁਝ ਸਿੰਘ ਗੁਰੂ ਜੀ ਨੂੰ ਇੱਕ ਵਾਰੀ ਫਿਰ ਦੁਸ਼ਮਣ ਦੀਆਂ ਸਹੁੰਆਂ ਉੱਤੇ ਭਰੋਸਾ ਕਰਨ ਲਈ ਕਹਿੰਦੇ ਸਨ।ਅਨੰਦਪੁਰ ਦੀ ਚੌਥੀ ਤੇ ਅੰਤਲੀ ਲੜਾਈ ਸਮੇਂ ਸਿੰਘਾਂ ਨੂੰ ਅਤਿ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਕਿਲ੍ਹੇ ਦਾ ਘੇਰਾ ਕਈ ਮਹੀਨਿਆਂ ਤੱਕ ਰਿਹਾ।ਅੰਤ ਗੁਰੂ ਜੀ ਨੇ 20 ਦਸੰਬਰ 1704 ਈ. ਅਨੰਦਪੁਰ ਛੱਡ ਦਿੱਤਾ।
ਦੁਸ਼ਮਣ ਨੇ ਗੁਰੂ ਜੀ ਨਾਲ ਵੱਡਾ ਵਿਸ਼ਵਾਸ਼ਘਾਤ ਕੀਤਾ।ਗੁਰੂ ਜੀ,ਉਹਨਾਂ ਦੇ ਪਰਿਵਾਰ ਅਤੇ ਸਿੰਘਾਂ ਉੱਤੇ ਕਿਲ੍ਹਾ ਛੱਡਦਿਆਂ ਹੀ ਹਮਲਾ ਕਰ ਦਿੱਤਾ।ਸਰਸਾ ਨਦੀ ਵਿੱਚ ਮਣਾਂ-ਮੂੰਹੀਂ ਕੀਮਤੀ ਗ੍ਰੰਥ ਰੁੜ ਗਏ।ਅਨੇਕਾਂ ਸਿੰਘ ਸ਼ਹੀਦ ਹੋ ਗਏ।ਗੁਰੂ ਜੀ ਦਾ ਪਰਿਵਾਰ ਵਿਛੜ ਗਿਆ।ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣੇ ਰਸੋਈਏ ਗੰਗੂ ਦੇ ਪਿੰਡ ਚਲੇ ਗਏ।ਗੰਗੂ ਨੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਕੋਲ ਗ੍ਰਿਫਤਾਰ ਕਰਵਾ ਦਿੱਤਾ।ਇਸ ਪਿੱਛੋਂ ਸਰਹੰਦ ਦੇ ਨਵਾਬ ਵਲੋਂ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਨ ਤੇ ਮਾਤਾ ਗੁਜਰੀ ਦੇ ਪ੍ਰਾਣ ਤਿਆਗ ਦੇਣ ਦੀਆਂ ਅਤਿ ਦੁਖਦਾਈ ਘਟਨਾਵਾਂ ਹੋਈਆਂ।
ਗਾਜ਼ੀਪੁਰ: 120 ਦੀ ਰਫ਼ਤਾਰ ਨਾਲ ਜਿਥੇ ਗੱਡੀਆਂ ਦੌੜਦੀਆਂ ਸੀ, ਓਥੇ ਅੱਜ ਬੁੱਕਦੇ ਨੇ ਫੋਰਡ, 5911 ਤੇ ਮੈਸੀ !