Teejay Sidhu shared post : ਟੀਵੀ ਐਕਟਰੈੱਸ ਤੀਜੇ ਸਿੱਧੂ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣੀ ਹੈ । ਉਨ੍ਹਾਂ ਨੇ ਦਸੰਬਰ ਮਹੀਨੇ ਚ ਇੱਕ ਧੀ ਨੂੰ ਜਨਮ ਦਿੱਤਾ ਸੀ । ਆਪਣੀ ਨਵਜੰਮੀ ਬੇਟੀ ਦੇ ਇੱਕ ਮਹੀਨਾ ਪੂਰਾ ਹੋਣ ‘ਤੇ ਪਿਆਰੀ ਜਿਹੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਕੀਤੀ ਹੈ ।
ਉਨ੍ਹਾਂ ਨੇ ਆਪਣੀ ਬੇਟੀ ਦੇ ਲਈ ਲੰਬੀ ਚੌੜੀ ਕੈਪਸ਼ਨ ਲਿਖਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਹਨਾਂ ਨੇ ਲਿਖਿਆ ਕਿ – ਮੁਬਾਰਕ ਇਕ ਮਹੀਨੇ ਦੇ ਜਨਮ ਦਿਨ, ਮੇਰੇ ਪਿਆਰੇ .. ਹਰ ਰੋਜ਼ ਮੈਂ ਤੁਹਾਨੂੰ ਮਨਾਉਂਦੀ ਹਾਂ, ਅਤੇ ਹਰ ਰੋਜ ਜੋ ਖੁਸ਼ੀ ਤੁਸੀਂ ਮੈਨੂੰ ਦੁਗਣੀ ਕਰਦੇ ਹੋ । ਹਾਲਾਂਕਿ ਇੱਕ ਬੇਨਤੀ, ਕਿਰਪਾ ਕਰਕੇ ਇੰਨੀ ਤੇਜ਼ੀ ਨਾਲ ਵਧਣਾ ਬੰਦ ਕਰੋ!ਅਜਿਹਾ ਲਗਦਾ ਹੈ ਕਿ ਅਸੀਂ ਬੱਸ ਹਸਪਤਾਲ ਤੋਂ ਘਰ ਆਏ ਹਾਂ ਅਤੇ ਹੁਣ ਤੁਸੀਂ ਲਗਭਗ ਆਪਣੇ ‘ਨਵਜੰਮੇ’ ਅਕਾਰ ਵਿਚ ਨਹੀਂ ਬੈਠਦੇ ਇਸ ਤਸਵੀਰ ‘ਚ ਟੀਜੇ ਸਿੱਧੂ ਨੇ ਆਪਣੀ ਧੀ ਦੇ ਕਿਊਟ ਹੱਥਾਂ ਨੂੰ ਆਪਣੇ ਹੱਥਾਂ ‘ਚ ਫੜੇ ਹੋਏ ਨੇ । ਇਹ ਤਸਵੀਰ ‘ਚ ਮਮਤਾ ਨੂੰ ਪੇਸ਼ ਕਰਦੀ ਹੈ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।
ਟੀਵੀ ਐਕਟਰ ਕਰਨਵੀਰ ਬੋਹਰਾ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਨੇ । ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਬੇਟੀ ਨੂੰ ਜਨਮ ਦਿੱਤਾ ਹੈ । ਉਨ੍ਹਾਂ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਕਰਨਵੀਰ ਬੋਹਰਾ ਤੇ ਟੀਜੇ ਸਿੱਧੂ ਇਸ ਤੋਂ ਪਹਿਲਾਂ ਜੁੜਵਾ ਬੇਟੀਆਂ ਦੇ ਮਾਪੇ ਨੇ । ਦੋਵੇਂ ਅਕਸਰ ਆਪਣੀ ਬੇਟੀਆਂ ਦੇ ਕਿਊਟ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।
ਦੇਖੋ ਵੀਡੀਓ : Delhi ਦੀ ਸਰਹੱਦ ‘ਤੇ ਡਟੇ Balbir Singh Rajewal ਦਾ ਪਰਿਵਾਰ ਕੀ ਸੋਚਦੈ, ਅੰਦੋਲਨ ਬਾਰੇ ਸੁਣੋ