pubg mobile permanently suspended 12 lakh accounts: 60 ਕਰੋੜ ਪਲੇਅਰਸ ਦੇ ਨਾਲ ਪਲੇਅਰ ਬੈਟਲਗਰਾਂਉਂਡਸ ਦੁਨੀਆ ਦੇ ਸਭ ਤੋਂ ਜਿਆਦਾ ਖੇਡੇ ਜਾਣ ਵਾਲਾ ਬੈਟਲ ਰਾਇਲ ਗੇਮ ਹੈ।PUBG ਨੇ ਫੋਰਟਨਾਈਟ ਬੈਟਲ ਰਾਇਲ ਅਤੇ ਨਾਈਵਸ ਆਉਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਹਾਲਾਂਕਿ, ਵੱਧਦੀ ਪਾਪੂਲੈਰਿਟੀ ਦੇ ਵਿਚਾਲੇ ਚੀਟਿੰਗ ਪੱਬ ਜੀ ਦੇ ਲਈ ਵੱਡੀ ਚੁਣੌਤੀ ਬਣ ਗਈ ਹੈ।ਇਸ ਦੌਰਾਨ, PUBG ਮੋਬਾਇਲ ਨੇ ਚੀਟਿੰਗ ਕਰਨ ਵਾਲਿਆਂ ਲੱਖਾਂ ਅਕਾਉਂਟਸ ਨੂੰ ਬੈਨ ਕਰ ਦਿੱਤਾ ਹੈ।PUBG ਮੋਬਾਇਲ ਦੇ ਟਵਿੱਟਰ ਹੈਂਡਲ ਦੀ ਆਫੀਸ਼ੀਅਲ ਰਿਪੋਰਟ ਮੁਤਾਬਕ, ਉਸਨੇ ਚੀਟਿੰਗ ਲਈ 12,17,342 ਅਕਾਉਂਟਸ ਨੂੰ ਪਰਮਾਨੇਂਟਲੀ ਸਸਪੈਂਡ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਇਨ੍ਹਾਂ ਅਕਾਉਂਟਸ ਨੂੰ ਮਲਟੀਪਲ ਕ੍ਰਾਈਮ ਦੇ ਲਈ ਸਸਪੈਂਡ ਕੀਤਾ ਗਿਆ ਹੈ।
ਇਨ੍ਹਾਂ 12 ਲੱਖ ਤੋਂ ਵੱਧ ਅਕਾਉਂਟਸ ਨੂੰ 6 ਦਿਨ ( 8 ਜਨਵਰੀ ਤੋਂ 14 ਜਨਵਰੀ 2021) ਦੇ ਅੰਦਰ-ਅੰਦਰ ਸਸਪੈਂਡ ਕੀਤਾ ਗਿਆ ਹੈ।48 ਫੀਸਦੀ ਅਕਾਉਂਟਸ ਨੂੰ ਆਟੋ ਏਮ ਹੈਕਸ ਜਾਂ ਆਪਣੇ ਕੈਰੇਕਟਰ ਮਾਡਲਸ ਚੇਂਜ ਕਰਨ ਲਈ ਪਰਮਾਨੇਂਟ ਸਸਪੈਂਡ ਕੀਤਾ ਗਿਆ ਹੈ।ਦੂਜੇ, ਪਾਸੇ 22 ਫੀਸਦੀ ਅਕਾਉਂੇਟਸ ਨੂੰ ਐਕਸ-ਰੇ ਵਿਜ਼ਨ ਇਸਤੇਮਾਲ ਕਰਨ ਲਈ ਬੈਨ ਕੀਤਾ ਗਿਆ ਹੈ।ਇਸ ਤੋਂ ਇਲਾਵਾ, 12 ਫੀਸਦੀ ਅਕਾਉਂਟਸ ਨੂੰ ਸਪੀਡ ਹੈਕਸ ਅਤੇ 7 ਫੀਸਦੀ ਨੂੰ ਏਰੀਆ ਡੈਮੇਜ ਨੂੰ ਮੋਡੀਫਾਈ ਕਰਨ ਲਈ ਸਸਪੈਂਡ ਕੀਤਾ ਗਿਆ ਹੈ।ਇਸ ਵਾਰ ਕੰਪਨੀ ਗੇਮ ਦਾ ਨਵਾਂ ਕੰਟਰੀ-ਫੋਕਸਡ ਵਰਜ਼ਨ ਲਿਆ ਸਕਦੀ ਹੈ।ਗੇਮ ਦਾ ਨਵਾਂ ਵਰਜ਼ਨ ਉਨ੍ਹਾਂ ਸਾਰੇ ਇਸ਼ੂਜ਼ ਨੂੰ ਦੂਰ ਕਰੇਗਾ, ਜੋ ਕਿ ਪਿਛਲ਼ੇ ਵਰਜ਼ਨ ‘ਚ ਸੀ।ਕੰਪਨੀ ਮੁਤਾਬਕ, ਨਵਾਂ ਵਰਜ਼ਨ ਆਪਣੇ ਯੂਜ਼ਰਸ ਦੀ ਡੇਟਾ ਸਿਕਉਰਿਟੀ ‘ਤੇ ਜਿਆਦਾ ਫੋਕਸ ਕਰੇਗਾ।
ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?