Happy Raikoti brings new song : ਪੰਜਾਬੀ ਗਾਇਕ ਹੈਪੀ ਰਾਏਕੋਟੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਲਓ ਜੀ ਪਹਿਲਾ ਗਾਣਾ2021 ਦਾ ‘ਕਮਾਲ ਕਰੀ ਜਾਣੇ ਓ’ (Kamaal Kari Jane O) ਉਮੀਦ ਆ ਤੁਹਾਨੂੰ ਪਸੰਦ ਆਓ ਗਾ..ਪੋਸਟਰ ਸ਼ੇਅਰ ਕਰ ਦਿਓ’ । ਪੋਸਟਰ ਉੱਤੇ ਹੈਪੀ ਰਾਏਕੋਟੀ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ ।
ਜੇ ਗੱਲ ਕਰੀਏ ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਲਿਖੇ ਗੀਤ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਸਣੇ ਕਈ ਹੋਰ ਨਾਮੀ ਗਾਇਕ ਵੀ ਗਾ ਚੁੱਕੇ ਨੇ । ਵਧੀਆ ਗੀਤਕਾਰ ਹੋਣ ਦੇ ਨਾਲ ਬਾਕਮਾਲ ਦੇ ਗਾਇਕ ਵੀ ਨੇ ਜਿਸ ਕਰਕੇ ਉਹ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ਜ਼ਿੰਦਾ, ਪਿਆਰ ਨਹੀਂ ਕਰਨਾ, ਜਾਨ, ਬਾਈ ਹੁੱਡ, ਮੁਟਿਆਰ, ਕੁੜੀ ਮਰਦੀ ਆ ਤੇਰੇ ਤੇ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।
ਇਸ ਤੋਂ ਪਹਿਲਾ ਉਹਨਾਂ ਦਾ ਇਕ ਧਾਰਮਿਕ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਵਾਹ ਗੁਰੂ’(Wah Guru) ‘ਚ ਹੈਪੀ ਰਾਏਕੋਟੀ ਨੇ ਪਰਮਾਤਮਾ ਦੇ ਮਿਹਰ ਨੂੰ ਬਿਆਨ ਕੀਤਾ ਹੈ । ਇਸ ਧਾਰਮਿਕ ਗੀਤ ਨੂੰ ਹੈਪੀ ਰਾਏਕੋਟੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਤਿੰਨ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਇਹ ਪਹਿਲੀ ਵਾਰ ਜਦੋਂ ਹੈਪੀ ਰਾਏਕੋਟੀ ਕੋਈ ਧਾਰਮਿਕ ਸ਼ਬਦ ਲੈ ਕੇ ਆਏ ਨੇ । ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਦੱਸਿਆ ਹੈ ਇਹ ਉਨ੍ਹਾਂ ਦਾ ਪਹਿਲਾ ਧਾਰਮਿਕ ਸ਼ਬਦ ਹੈ । ਉਨ੍ਹਾਂ ਕਿਹਾ ਹੈ ਕਿ ਜਿਸ ਦਿਨ ਦਾ ਰਿਕਾਰਡ ਹੋਇਆ ਹੈ ਮੇਰੀ ਸਵੇਰ ਇਸ ਤੋਂ ਸ਼ੁਰੂ ਹੁੰਦੀ ਹੈ । ਉਮੀਦ ਹੈ ਤੁਹਾਡੀ ਵੀ ਹੋਇਆ ਕਰੇਗੀ । ਬਹੁਤ ਜਲਦ ਇਹ ਧਾਰਮਿਕ ਸ਼ਬਦ ਯੂਟਿਊਬ ਚੈਨਲ ਉੱਤੇ ਰਿਲੀਜ਼ ਹੋਵੇਗਾ ।