Kanwar Grewal share video: ਪੰਜਾਬੀ ਗਾਇਕ Kanwar Grewal ਨੇ ਹਾਲ ਹੀ ਵਿਚ ਲਾਈਵ ਹੋ ਕੇ ਕਿਸਾਨਾਂ ਦੇ ਪ੍ਰਤੀ ਆਪਣਾ ਦਰਦ ਬਿਆਨ ਕੀਤਾ ਹੈ। Kanwar Grewal ਨੇ ਕਿਹਾ ਕਿ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਹਨ, ਲੇਕਿਨ ਸਰਕਾਰਾਂ ਉਨ੍ਹਾਂ ਦੀ ਮੰਗਾਂ ਨਹੀਂ ਮੰਨ ਰਹੀ। ਜਿਸ ਕਰਕੇ ਇਹ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਸਰਕਾਰ ਆਮ ਲੋਕਾਂ ਦਾ ਹਵਾਲਾ ਦੇ ਕੇ ਸਰਾਕਾਰ ਆਪਣੇ ਬੰਦੇ ਭੀੜ ਵਿੱਚ ਭੇਜ ਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ। Kanwar Grewal ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਅਸੀਂ ਸਰਕਾਰ ਤੋਂ ਇਹ ਤਿੰਨ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਲੇਕਿਨ ਸਰਕਾਰਾਂ ਸਾਡੀਆਂ ਮੰਗਾਂ ਕਿਉਂ ਨਹੀਂ ਮੰਨ ਰਹੀ।
ਸਰਕਾਰਾਂ ਦਾ ਇਹ ਰਵੱਈਆ ਕੁਝ ਕਹਿੰਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਹਰ ਇਕ ਪੰਜਾਬੀ ਬੰਦਾ ਸਮਝ ਰਿਹਾ ਹੈ। ਤੁਸੀਂ ਵੀ ਦੇਖੋ ਕੰਵਰ ਗਰੇਵਾਲ ਦੀ ਸਾਂਝੀ ਕੀਤੀ ਗਈ ਇਹ ਵੀਡੀਓ
ਜਾਣਕਾਰੀ ਲਈ ਦੱਸ ਜੇ ਲਗਾਤਾਰ ਕਿਸਾਨਾਂ ਨੂੰ ਲੈ ਕੇ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਹੈ। ਜਿੱਥੇ ਖ਼ਬਰਾਂ ਆ ਰਹੀਆਂ ਸੀ ਕਿ ਆ ਸ਼ੰਘਰਸ਼ ਵਿੱਚ ਕਾਫ਼ੀ ਕਿਸਾਨ ਘਰ ਚਲੇ ਗਏ ਹਨ। ਲੇਕਿਨ ਇਹ ਗਲਤ ਸਾਬਿਤ ਹੋ ਰਿਹਾ ਹੈ ਕਿਉਂਕਿ ਕਿਸਾਨ ਅਜੇ ਵੀ ਮੋਰਚੇ ਤੇ ਡਟੇ ਨਜ਼ਰ ਆ ਰਹੇ ਹਨ। ਲੇਕਿਨ ਜਾਣਕਾਰੀ ਲਈ ਦੱਸ ਦੇਈਏ ਇਸ ਤੋਂ ਪਹਿਲਾਂ ਅਜਿਹੀਆਂ ਕਾਫੀ ਵੀਡੀਉਜ਼ ਸਾਹਮਣੇ ਹੈ ਜਿਸ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਬਾਵਜੂਦ ਇਸਦੇ ਕਿਸਾਨ ਲਗਾਤਾਰ ਆਪਣੇ ਮੰਗਾਂ ਤੇ ਕਾਇਮ ਹੈ ਤੇ ਉਹ ਲਗਾਤਾਰ ਸਰਕਾਰਾਂ ਨੂੰ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਜਾਣਕਾਰੀ ਲੱ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਦੀ ਸਰਕਾਰ ਸੁਣ ਨਹੀਂ ਰਹੀ। ਕਿਸਾਨ, ਜੋ ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਨਾਲ ਦਿੱਲੀ ਵਿੱਚ ਦਾਖਲ ਹੋਏ ਸਨ, ਨੇ ਸ਼ਾਂਤਮਈ ਮਾਰਚ ਕੱਢਣ ਦਾ ਇਰਾਦਾ ਕੀਤਾ ਸੀ, ਪਰ ਕੁਝ ਸ਼ਰਾਰਤੀ ਲੋਕਾਂ ਨੇ ਸਾਰਾ ਮਾਹੌਰ ਖਰਾਬ ਕਰ ਦਿੱਤ।