shri guru arjun dev ji: (ਲੜੀ ਜੋੜਨ ਲਈ) ਪਰ ਇਹ ਗੱਲ ਸਾਫ ਹੈ ਕਿ ਛੋਟੇ ਅਫਸਰ ਨੂੰ ਕਦੀ ਕੋਈ ਤੱਦੀ ਕਰਨ ਦਾ ਹੌਂਸਲਾ ਨਹੀਂ ਪੈਂਦਾ ਜਦ ਤੱਕ ਕਿ ਉਸ ਨੂੰ ਪਿੱਛੋਂ ਕੋਈ ਵੱਡਾ ਅਫਸਰ ਹੁਕਮ ਜਾਂ ਸ਼ਹਿ ਦੇਣ ਵਾਲਾ ਨਾ ਹੋਵੇ, ਜਿਸ ਨੂੰ ਕਿ ਖੁਸ਼ ਕਰਨਾ ਉਸ ਨੂੰ ਲੋੜੀਂਦਾ ਹੋਵੇ।ਗੁਰੂ ਸਾਹਿਬ ਦੀ ਗ੍ਰਿਫਤਾਰੀ ਤੇ ਉਨ੍ਹਾਂ ਨੂੰ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਬਾਦਸ਼ਾਹ ਜਹਾਂਗੀਰ ਨੇ ਆਪ ਦਿੱਤਾ ਹੈ ਤੇ ਉਹ ਭੀ ਉਨਾਂ੍ਹ ‘ਤੇ ਪੁਰ ਲਗਾਏ ਗਏ ਦੋਸ਼ਾਂ ਦੀ ਪੁੱਛ-ਪੜਤਾਲ ਕੀਤੇ ਬਿਨਾਂ ਹੀ ਕਿ ਅਸਲੀਅਤ ਕੀ ਹੈ।ਅਸਲ ‘ਚ ਖੁਸਰੋ ਨੇ ਗੋਇੰਦਵਾਲੋਂ ਦਰਿਆ ਪਾਰ ਹੋ ਕੇ ਲੰਘਦੇ ਹੋਏ ਇੱਕ ਸਧਾਰਨ ਯਾਤਰੀ ਹੈਸੀਅਤ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ ਅਤੇ ਲੰਗਰੋਂ ਪ੍ਰਸ਼ਾਦ ਛਕ ਕੇ ਅਗਾਂਹ ਲੰਘ ਗਿਆ ਸੀ।ਖ਼ਾਸ ਗੁਰੂ ਸਾਹਿਬ ਵਲੋਂ ਨਾ ਤਾਂ ਉਸ ਨੂੰ ਕੋਈ ਤਿਲਕ ਹੀ ਦਿੱਤਾ ਗਿਆ ਸੀ ਤੇ ਨਾ ਹੀ ਉਸਦੀ ਜਿੱਤ ਲਈ ਕੋਈ ਖਾਸ ਦੁਆ (ਅਰਦਾਸ) ਉਸ ਦੇ ਹੱਕ ‘ਚ ਕੀਤੀ ਗਈ ਸੀ,
ਸਿਵਾਏ ਉਸ ਅਸੀਸ ਦੇ ਜੋ ਕਿ ਗੁਰੂ ਸਾਹਿਬ ਦਰਸ਼ਨ ਲਈ ਆਏ ਹਰ ਕਿਸੀ ਭਗਤ ਨੂੰ ਦਿੰਦੇ ਸਨ।ਬਾਕੀ ਸਭ ਕੁਝ ਮਨਘੜਤ ਊਜਾਂ ਹਨ।ਗੋਇੰਦ ਵਾਲ ‘ਚ ਜੋ ਕੇ ਬਿਆਹ (ਬਿਆਸਾ) ਦਰਿਆ ਦੇ ਕੰਢੇ ‘ਤੇ ਹੈ, ਪੀਰ ਬਜ਼ੁਰਗਾਂ, ਦੇ ਭੇਸ ‘ਚ ਅਰਜੁਨ ਨਾਮ ਦਾ ਇਕੱ ਹਿੰਦੂ ਸੀ।ਉਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂ ਬਲਕਿ ਬੇਸਮਝ ਤੇ ਮੂਰਖ ਮੁਸਲਮਾਨਾਂ ਨੂੰ ਵੀ ਆਪਣੇ ਤਰੀਕਿਆਂ (ਧਾਰਮਿਕ ਰਹਿਤ-ਬਹਿਤ) ਦਾ ਸਿਦਕੀ ਬਣਾ ਕੇ ਆਪਣੀ ਬਜ਼ੁਰਗੀ ਤੇ ਈਸ਼ਵਰ-ਨਾਲ ਨਜ਼ਦੀਕੀ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ (ਭਾਵ ਬਹੁਤ ਮਸ਼ਹੂਰੀ ਪ੍ਰਾਪਤ ਕੀਤੀ ਹੋਈ ਸੀ)।ਲੋਕ ਉਸ ਨੂੰ ਗੁਰੂ ਕਹਿੰਦੇ ਸਨ।ਸਾਰਿਆਂ ਪਾਸਿਆਂ ਤੋਂ ਫਰੇਬੀ ਦੇ ਫਰੇਬ ਦੇ ਪੁਜਾਰੀ ਉਸ ਕੋਲ ਆ ਕੇ ਉਸ (ਗੁਰੂ) ਉਤੇ ਪੂਰਾ-ਪੂਰਾ ਇਤਕਾਦ (ਸਿਦਕ, ਭਰੋਸਾ) ਜ਼ਾਹਿਰ ਕਰਦੇ ਸਨ।ਤਿੰਨ ਚਾਰ ਪੀੜ੍ਹੀਆਂ ਤੋਂ ਉਨਾਂ੍ਹ ਦੀ ਇਹ ਦੁਕਾਨ ਗਰਮ ਸੀ।ਕਿਤਨੇ ਚਿਰ ਤੋਂ ਮੇਰੇ ਦਿਲ ਵਿੱਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੇ ਵਪਾਰ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ (ਗੁਰੂ) ਨੂੰ ਮੁਸਲਮਾਨਾਂ ਦੇ ਮਤ ‘ਚ ਲਿਆਉਣਾ ਚਾਹੀਦਾ ਹੈ।ਇੱਥੋਂ ਤੱਕ ਕਿ ਇਨ੍ਹਾਂ ਦਿਨਾਂ ‘ਚ ਹੀ ਖੁਸਰੋ ਇਥੋਂ ਦੀ ਦਰਿਆ ਪਾਰ ਹੋਇਆ।ਇਸ ਜਾਹਲ ਤੇ ਹਕੀਰ ਆਦਮੀ ਨੇ ਇਰਾਦਾ ਕੀਤਾ ਕਿ ਸਦਾ ਉਸਦੇ ਨਜ਼ਦੀਕ ਰਹੇ। (ਜਾਰੀ ਹੈ)
ਕੈਪਟਨ ਦੀ ਆਲ ਪਾਰਟੀ ਮੀਟਿੰਗ ‘ਤੇ ਕਿਉਂ ਭੜਕੇ BJP ਆਗੂ ਜਿਆਣੀ , ਸੁਣੋ ਵੱਡਾ ਬਿਆਨ…