Arvind kejriwal daughter harshita : ਦੇਸ਼ ਵਿਦੇਸ਼ ਵਿੱਚ ਅਕਸਰ ਹੀ ਲੋਕ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਰੋਜ਼ਾਨਾ ਹੀ ਇਸ ਤਰਾਂ ਦੇ ਕਈ ਮਾਮਲੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਹੁਣ ਇੱਕ ਤਾਜ਼ਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਹਰਸ਼ਿਤਾ OLX ਉੱਤੇ ਇੱਕ ਸੋਫਾ ਵੇਚਣਾ ਚਾਹੁੰਦੀ ਸੀ। ਇੱਕ ਆਦਮੀ ਸੋਫਾ ਖਰੀਦਣ ਲਈ ਆਇਆ। ਸੌਦੇ ਤਹਿ ਹੋਣ ਤੋਂ ਬਾਅਦ, ਵਿਅਕਤੀ ਨੇ ਮੁੱਖ ਮੰਤਰੀ ਦੀ ਧੀ ਨੂੰ ਇੱਕ QR ਕੋਡ ਭੇਜਿਆ ਅਤੇ ਉਸਨੂੰ ਸਕੈਨ ਕਰਨ ਲਈ ਕਿਹਾ। ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਬੇਟੀ ਖਾਤੇ ਤੋਂ 34000 ਰੁਪਏ ਡੈਬਿਟ ਹੋ ਗਏ।
ਦਿੱਲੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਆਈਪੀਸੀ ਦੀਆਂ ਸਬੰਧਿਤ ਧਾਰਾਵਾਂ ਤਹਿਤ ਸਿਵਲ ਲਾਈਨ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਜਾਂਚ ਐਫਆਈਆਰ ਦੇ ਅਧਾਰ ‘ਤੇ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਦੇ ਅਨੁਸਾਰ, ਸੌਦੇ ਦੀ ਪੁਸ਼ਟੀ ਹੋਣ ਤੋਂ ਬਾਅਦ ਠੱਗ ਨੇ QR ਕੋਡ ਨੂੰ ਸੈਲਰ (ਹਰਸ਼ਿਤਾ) ਨੂੰ ਭੇਜਿਆ ਅਤੇ ਇਸਨੂੰ ਸਕੈਨ ਕਰਨ ਲਈ ਕਿਹਾ ਤਾਂ ਜੋ ਪੈਸੇ ਭੇਜੇ ਜਾ ਸਕਣ ਪਰ ਖਾਤੇ ਵਿੱਚੋਂ 200,000 ਰੁਪਏ ਕੱਟ ਲਏ ਗਏ। ਇਸ ਤੋਂ ਬਾਅਦ ਹਰਸ਼ਿਤਾ ਨੇ ਉਸ ਆਦਮੀ ਨੂੰ ਖਾਤੇ ਤੋਂ ਰੁਪਏ ਕੱਟਣ ਬਾਰੇ ਕਿਹਾ, ਤਾਂ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਗਲਤੀ ਨਾਲ ਗਲਤ QR ਕੋਡ ਭੇਜਿਆ ਹੈ। ਉਸ ਤੋਂ ਬਾਅਦ ਉਸ ਵਿਅਕਤੀ ਨੇ ਇੱਕ ਹੋਰ ਲਿੰਕ ਭੇਜਿਆ। ਫਿਰ ਖਾਤੇ ਵਿੱਚੋਂ 14000 ਹਜ਼ਾਰ ਰੁਪਏ ਕੱਢਵਾ ਲਏ ਗਏ।
ਇਹ ਵੀ ਦੇਖੋ : ਵੱਡੀ ਖ਼ਬਰ : ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦੀਪ ਸਿੱਧੂ ਗ੍ਰਿਫਤਾਰ !!!