Kamia Punjabi shares post : ਟੀ.ਵੀ ਜਗਤ ਦੀ ਬਾਕਮਾਲ ਅਦਾਕਾਰਾ ਕਾਮਿਆ ਪੰਜਾਬੀ ਵਿਆਹ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਵਿਆਹ ਦੀ ਪਹਿਲੀ ਵੈਡਿੰਗ ਐਨੀਵਰਸਰੀ ਮੌਕੇ ਬਹੁਤ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਤੀ ਨੂੰ ਵਿਸ਼ ਕੀਤਾ ਹੈ । ਦੱਸ ਦਈਏ ਪਿਛਲੇ ਸਾਲ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਸ਼ਲਭ ਦਾਂਗ ਦੇ ਨਾਲ ਸੱਤ ਫੇਰ ਲੈ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਸੀ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਉਨ੍ਹਾਂ ਦੇ ਵਿਆਹ ‘ਚ ਟੀਵੀ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ।
ਉਨ੍ਹਾਂ ਨੇ ਆਪਣੀ ਵਿਆਹ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੈਂ ਤੇਰੇ ਬਿਨਾਂ ਕੀ ਕਰਦੀ ??? ਤੁਸੀਂ ਮੈਨੂੰ ਬਹੁਤ ਮਜ਼ਬੂਤ, ਵਿਸ਼ਵਾਸ, ਖੁਸ਼, ਸੁਰੱਖਿਅਤ … ਜਿੰਦਾ ਬਣਾਉਂਦੇ ਹੋ । ਇਸ ਖੂਬਸੂਰਤ ਸਿੰਦੂਰ ਦਾ ਇੱਕ ਸਾਲ ਮੁਬਾਰਕ …. ਇਸ ਨਵੀਂ ਜ਼ਿੰਦਗੀ ਦਾ ਇੱਕ ਸਾਲ ਮੁਬਾਰਕ … ਸ਼੍ਰੀਮਤੀ ਕਾਮਿਆ ਸ਼ਲਭ ਦਾਂਗ ਦਾ ਮੇਰੇ ਲਈ ਇੱਕ ਸਾਲ ਮੁਬਾਰਕ ਹੈਪੀ ਵੈਡਿੰਗ ਐਨੀਵਰਸਰੀ ਪਤੀ/ਸਭ ਤੋਂ ਵਧੀਆ ਮਿੱਤਰ/ਮੇਰੇ ਹੀਰੋ’ । ਇਸ ਪੋਸਟ ਉੱਤੇ ਪ੍ਰਸ਼ੰਸ਼ਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਦੇ ਰਹੇ ਨੇ।
![Kamia Punjabi shares post](https://dailypost.in/wp-content/uploads/2021/02/kamya-punjabi-with-husband.jpg)
ਦੱਸ ਦੇਈਏ ਕਿ ਕਾਮਿਆ ਪੰਜਾਬੀ ਟੀ.ਵੀ ਜਗਤ ਦੀ ਬਹੁਤ ਹੀ ਮਸ਼ਹੂਰ ਅਦਕਾਰਾ ਹੈ ਉਹਨਾਂ ਨੂੰ ਅਕਸਰ ਟੀ.ਵੀ ਸਿਰਿਓਲ ਦੇ ਵਿੱਚ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਨੂੰ ਉਹਨਾਂ ਦੀ ਅਦਾਕਾਰੀ ਕਾਫੀ ਪਸੰਦ ਆਉਂਦੀ ਹੈ। ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਸਿਰਿਓਲ ਦੇ ਵਿੱਚ ਕੰਮ ਕੀਤਾ ਹੋਇਆ ਹੈ। ਬਿਗਬੋਸ ਦੇ ਘਰ ਵਿੱਚ ਵੀ ਉਹ ਕਾਫੀ ਵਾਰ ਆ ਚੁਕੇ ਹਨ। ਜਿਸ ਕਾਰਨ ਉਹਨਾਂ ਦੇ ਫੈਨ ਫੋਲੋਇੰਗ ਕਾਫੀ ਹੈ।