LKG girl raped at school : ਲੁਧਿਆਣਾ ਜ਼ਿਲ੍ਹੇ ਵਿੱਚ ਇਨਸਾਨੀਅਨਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਸਲੇਮ ਟਾਬਰੀ ਦੇ ਅਮਨ ਨਗਰ ਖੇਤਰ ਵਿੱਚ ਇੱਕ ਨਿੱਜੀ ਸਕੂਲ ਦੀ ਇੱਕ 6 ਸਾਲ ਦੀ ਐਲਕੇਜੀ ਕਲਾਸ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਲੜਕੀ ਦੇ ਘਰ ਪਹੁੰਚਣ ’ਤੇ ਲੜਕੀ ਦੀ ਮਾਂ ਨੇ ਜਦੋਂ ਲਹੂਲੁਹਾਨ ਕੁੜੀ ਨੂੰ ਦੇਖਿਆ ਤਾਂ ਉਸ ਨੂੰ ਇਸ ਦਾ ਪਤਾ ਲੱਗਾ। ਸੂਚਨਾ ਮਿਲਣ ‘ਤੇ ਏਡੀਸੀਪੀ ਪ੍ਰਗਿਆ ਜੈਨ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੀ ਫੋਰੈਂਸਿਕ ਟੀਮ ਨਾਲ ਸਕੂਲ ਗਈ ਅਤੇ ਜਾਂਚ ਕੀਤੀ। ਲੜਕੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਅਜੇ ਹਸਪਤਾਲ ਵਿੱਚ ਹੈ ਉਧਰ ਪੁਲਿਸ ਨੇ ਲੜਕੀ ਦੀ ਮਾਂ ਤੇ ਭਰਾ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਹੈ। ਦੇਰ ਰਾਤ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕ ਸਕੂਲ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਰਾਤ 11.00 ਵਜੇ ਤੱਕ ਕਰਬੀ 150 ਵਿਅਕਤੀਆਂ ਨੇ ਸਕੂਲ ਨੂੰ ਘੇਰ ਲਿਆ। ਦੇਰ ਰਾਤ ਏਸੀਪੀ ਸੁਰਿੰਦਰ ਮੋਹਨ, ਏਸੀਪੀ ਵਰਿਆਮ ਸਿੰਘ, ਏਸੀਪੀ ਗੁਰਵਿੰਦਰ ਸਿੰਘ ਨੇ ਸ਼ਾਂਤ ਹੋ ਕੇ ਲੋਕਾਂ ਨੂੰ ਵਾਪਸ ਭੇਜਿਆ।
ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਇਸ ਸਾਲ ਐਲ ਕੇ ਜੀ ਵਿਚ ਦਾਖਲਾ ਮਿਲਿਆ ਹੈ। ਉਸਨੇ ਚਾਰ ਦਿਨ ਪਹਿਲਾਂ ਸਕੂਲ ਜਾਣਾ ਸ਼ੁਰੂ ਕੀਤਾ ਸੀ। ਬੁੱਧਵਾਰ ਸਵੇਰੇ 9 ਵਜੇ ਮੈਂ ਲੜਕੀ ਨੂੰ ਸਕੂਲ ਛੱਡਿਆ। ਦੁਪਹਿਰ 2:10 ਵਜੇ ਸਕੂਲ ਤੋਂ ਲੈ ਕੇ ਆਈ। ਰਸਤੇ ਵਿਚ ਉਹ ਸਹੀ ਤਰ੍ਹਾਂ ਚੱਲ ਨਹੀਂ ਪਾ ਰਹੀ ਸੀ। ਘਰ ਪਹੁੰਚ ਕੇ ਉਸਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਲੜਕੀ ਨੇ ਟਾਇਲਟ ਜਾਣ ਲਈ ਕਿਹਾ। ਜਦੋਂ ਉਹ ਵਾਸ਼ਰੂਮ ਵਿੱਚ ਗਈ ਤਾਂ ਲੜਕੀ ਦੇ ਕੱਪੜੇ ਖੂਨ ਨਾਲ ਭਰੇ ਹੋਏ ਸਨ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ। ਲੜਕੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਜਦੋਂ ਉਹ ਸਕੂਲ ਪਹੁੰਚੇ ਤਾਂ ਘਟਨਾ ਬਾਰੇ ਪਤਾ ਲੱਗਦੇ ਹੀ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਕੂਲ ਵਿੱਚ ਅਜਿਹੀ ਕੋਈ ਘਟਨਾ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਵੱਲੋਂ ਸਕੂਲ ਦੀ ਸੀਸੀਟੀਵੀ ਸਮੇਤ ਇਲਾਕੇ ਵਿੱਚ ਪੁਲਿਸ ਵੱਲੋਂ 20 ਤੋਂ ਵੱਧ ਕੈਮਰੇ ਖੰਗਾਲੇ ਜਾ ਰਹੇ ਹਨ। ਪਰਿਵਾਰ ਮੈਂਬਰਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਗਏ, ਪੀੜਤ ਪਰਿਵਾਰ ਵੱਲੋਂ ਲੁਧਿਆਣਾ ਤੇ ਜਲੰਧਰ ਬਾਈਪਾਸ ਨੇੜੇ ਜਾਮ ਲੱਗਾ ਦਿੱਤਾ ਗਿਆ। ਰਾਤ 12.15 ਵਜੇ ਤੱਕ ਪਰਿਵਾਰ ਨੇ ਸਲੇਮ ਟਾਬਰੀ ਥਾਣੇ ਦਾ ਘਿਰਾਓ ਕੀਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਘਟਨਾ ਲੜਕੀ ਨਾਲ ਸਕੂਲ ਵਿੱਚ ਵਾਪਰੀ ਹੈ। ਡਾਕਟਰਾਂ ਨੇ ਵੀ ਬਲਾਤਕਾਰ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗਿਰਫ਼ਤਾਰ ਕਰਨ ਦੀ ਥਾਂ ਪੀੜਤਾ ਦੇ ਭਰਾ ਅਤੇ ਮਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬੀਤੀ ਰਾਤ ਤੋਂ ਹੀ ਦੋਵੇਂ ਪੁਲਿਸ ਸਟੇਸ਼ਨ ਹਨ। ਉਧਰ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖਿਲਾਫ ਧਾਰਾ 376 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਕਿਆ ਗਿਆ ਹੈ।