Rahul gandhi takes : ਜਿੱਥੇ ਆਮ ਆਦਮੀ ਦੇਸ਼ ਭਰ ਵਿੱਚ ਵੱਧ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਪਰੇਸ਼ਾਨ ਹੈ, ਤਾਂ ਉੱਥੇ ਹੀ ਹੁਣ ਰਾਜਨੀਤਿਕ ਪਾਰਟੀਆਂ ਵੀ ਮਹਿੰਗਾਈ ਦੇ ਵਿਰੁੱਧ ਸਰਕਾਰ ਖਿਲਾਫ ਉੱਤਰ ਮੋਰਚਾ ਖੋਲ੍ਹ ਰਹੀਆਂ ਹਨ। ਸਰਕਾਰੀ ਤੇਲ ਕੰਪਨੀਆਂ ਪਿੱਛਲੇ ਇੱਕ ਹਫਤੇ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਹੋਏ ਨਿਰੰਤਰ ਵਾਧੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇੱਕ ਖ਼ਬਰ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, “ਮੋਦੀ ਸਰਕਾਰ ਨੇ ਪੱਕਾ ਮਨ ਬਣਾਇਆ ਹੈ। ਲੋਕਾਂ ਨੂੰ ਲੁੱਟਦੇ ਜਾਣਾ ਹੈ। ਬੱਸ ‘ਦੋ’ ਦਾ ਵਿਕਾਸ ਕਰਵਾਉਣਾ ਹੈ।#FuelLoot”
ਦੱਸ ਦੇਈਏ ਕਿ ਦਿੱਲੀ ਵਿੱਚ ਪਿੱਛਲੇ ਅੱਠ ਦਿਨਾਂ ਵਿੱਚ ਪੈਟਰੋਲ 2 ਰੁਪਏ 34 ਪੈਸੇ ਅਤੇ ਡੀਜ਼ਲ 2 ਰੁਪਏ 57 ਪੈਸੇ ਮਹਿੰਗਾ ਹੋ ਗਿਆ ਹੈ। ਪੈਟਰੋਲ 89.29 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦਿੱਲੀ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 79.70 ਪੈਸੇ ਪ੍ਰਤੀ ਲੀਟਰ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਲੱਗਭਗ 100 ਰੁਪਏ ਹੈ। ਹਾਲ ਹੀ ਵਿੱਚ, ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ 50 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਦੇਖੋ : ਨਵਾਂਸ਼ਹਿਰ ਦੇ ਪਿੰਡ ‘ਚ ਗੈਂਗਵਾਰ, ਜਵਾਨ ਮੁੰਡੇ ਦਾ ਸ਼ਰੇਆਮ ਕਤਲ, ਦੇਖੋ ਮੌਕੇ ਦੀਆਂ ਤਸਵੀਰਾਂ LIVE !