The man came to guest house : ਜਲੰਧਰ ਵਿੱਚ ਇੱਕ ਪਤੀ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਉਸ ਦੀ ਗਰਲਫ੍ਰੈਂਡ ਸਣੇ ਗੈਸਟ ਹਾਊਸ ਵਿੱਚ ਫੜ ਲਿਆ। ਘਟਨਾ ਮੰਗਲਵਾਰ ਦੀ ਹੈ। ਇਥੇ ਸੈਦਾਂ ਗੇਟ ਨੇੜੇ ਪਰੀ ਗੈਸਟ ਹਾਊਸ ਵਿਚ ਸ਼ਾਮ 6:30 ਵਜੇ ਜਦੋਂ ਪਤਨੀ ਅਚਾਨਕ ਪਹੁੰਚੀ ਤਂ ਵੱਡਾ ਹੰਗਾਮਾ ਹੋ ਗਿਆ। ਪਤਨੀ ਨੇ ਮੌਕੇ ’ਤੇ ਕੰਟਰੋਲ ਰੂਮ ’ਚ ਕਾਲ ਕਰਕੇ ਪੁਲਿਸ ਨੂੰ ਬੁਲਾਇਆ। ਜਦੋਂ ਪੁਲਿਸ ਔਰਤ ਨਾਲ ਗੈਸਟ ਹਾਊਸ ਗਈ ਤਾਂ ਪਤੀ ਆਪਣੀ ਗਰਲਫ੍ਰੈਂਡ ਦੇ ਨਾਲ ਗੈਸਟ ਹਾਊਸ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਅਤੇ ਇੱਕ ਘਰ ਵਿੱਚ ਦਾਖਲ ਹੋਇਆ।
ਉਥੋਂ ਦੋਵਾਂ ਨੂੰ ਥਾਣਾ -4 ਵਿੱਚ ਲਿਆਂਦਾ ਗਿਆ। ਬੜਿੰਗ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸਦਾ ਪਤੀ ਬੈਂਕ ਵਿੱਚ ਰਿਕਵਰੀ ਏਜੰਟ ਸੀ। ਉਨ੍ਹਾਂ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਧੀ ਹੈ। ਤਕਰੀਬਨ ਇਕ ਸਾਲ ਪਹਿਲਾਂ ਪਤੀ ਦਾ ਇਕ ਲੜਕੀ ਨਾਲ ਪ੍ਰੇਮ ਸੰਬੰਧ ਸੀ। ਲੜਕੀ ਜਲੰਧਰ ਕੈਂਟ ਦੀ ਰਹਿਣ ਵਲੀ ਹੈ। ਮੌਕੇ ‘ਤੇ ਦੋਵੇਂ ਪਤੀ ਅਤੇ ਗਰਲਫ੍ਰੈਂਡ ਇਕ ਦੂਜੇ ਨੂੰ ਦੋਸਤ ਦੱਸਦੇ ਰਹੇ। ਪੀਸੀਆਰ ਦੇ ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਕੰਟਰੋਲ ਰੂਮ ਵਿੱਚ ਫੋਨ ਆਉਣ ਤੋਂ ਬਾਅਦ ਉਹ ਇਥੇ ਆਏ ਤਾਂਜੋ ਕੋਈ ਝਗੜਾ ਨਾ ਹੋਵੇ। ਐਸਐਚਓ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਪੁਲਿਸ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ।