Narendra modi stadium : IND vs ENG: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਹਿਮਦਾਬਾਦ ਵਿੱਚ ਬਣਾਏ ਗਏ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਦੱਸ ਦੇਈਏ ਕਿ ਮੋਟੇਰਾ ਸਟੇਡੀਅਮ ਦਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਉਦਘਾਟਨੀ ਸਮਾਰੋਹ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਡ ਮੰਤਰੀ ਕਿਰਨ ਰਿਜੀਜੂ ਅਤੇ ਰਾਜ ਦੇ ਡਿਪਟੀ ਸੀਐਮ ਨਿਤਿਨ ਪਟੇਲ ਵੀ ਮੌਜੂਦ ਸਨ। ਦੱਸ ਦੇਈਏ ਕਿ ਇਸ ਮੈਦਾਨ ‘ਤੇ ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾਵੇਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਜੋ ਅਹਿਮਦਾਬਾਦ ਵਿੱਚ ਬਣਾਇਆ ਗਿਆ ਹੈ, ਜਿਸ ਵਿੱਚ 1,32,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਸਟੇਡੀਅਮ ਦਾ ਮਾਲ ਮਾਡਲ ਵੀ ਬਣਾਇਆ ਗਿਆ ਹੈ ਤਾਂ ਜੋ ਇਸ ਦੇ ਰੱਖ-ਰਖਾਵ ‘ਚ ਮੁਸ਼ਕਿਲ ਨਾ ਆਵੇ।
ਅਮਿਤ ਸ਼ਾਹ ਨੇ ਇਸ ਮੌਕੇ ਕਿਹਾ ਕਿ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਇਸ ਦਾ ਸੁਪਨਾ ਵੇਖਿਆ ਸੀ, ਜੋ ਹੁਣ ਪੂਰਾ ਹੋ ਗਿਆ ਹੈ। ਨਵਾਂ ਸਟੇਡੀਅਮ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਚ ਤਕਨੀਕ ਵਾਲਾ ਸਟੇਡੀਅਮ ਬਣਾਇਆ ਗਿਆ ਹੈ। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਅਹਿਮਦਾਬਾਦ ਨੂੰ ਖੇਡ ਸੀਟੀ ਵਜੋਂ ਜਾਣਿਆ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਪਿੱਛਲੇ ਸਾਲ 24 ਫਰਵਰੀ ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਥੇ ਆਏ ਸਨ। ਇਸ ਸਟੇਡੀਅਮ ਵਿੱਚ ਹੀ ‘ਨਮਸਤੇ ਟਰੰਪ’ ਪ੍ਰੋਗਰਾਮ ਹੋਇਆ ਸੀ। ਮੋਟੇਰਾ ਸਟੇਡੀਅਮ ਦੀਆਂ ਅਤਿ ਆਧੁਨਿਕ ਸਹੂਲਤਾਂ ਨੇ ਇਸਨੂੰ ਵਿਸ਼ਵ ਦੇ ਹੋਰ ਕ੍ਰਿਕਟ ਮੈਦਾਨਾਂ ਤੋਂ ਵੱਖ ਕਰ ਦਿੱਤਾ ਹੈ। ਪੁਰਾਣੇ ਸਟੇਡੀਅਮ ਵਿੱਚ ਪਹਿਲਾਂ 53,000 ਦਰਸ਼ਕਾਂ ਦੀ ਬੈਠਣ ਦੀ ਸਮਰੱਥਾ ਸੀ। ਹੁਣ ਇਸ ਨਵੇਂ ਬਣੇ ਸਟੇਡੀਅਮ ਦੀ ਸਮਰੱਥਾ ਵੱਧ ਕੇ 1.10 ਲੱਖ ਹੋ ਗਈ ਹੈ। ਮੋਟੇਰਾ ਸਟੇਡੀਅਮ ਵਿੱਚ 76 ਏਅਰ ਕੰਡੀਸ਼ਨਡ ਕਾਰਪੋਰੇਟ ਬਾਕਸ ਹਨ। ਇਹ ਅਹਿਮਦਾਬਾਦ ਸਟੇਡੀਅਮ 63 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਬਣਾਉਣ ਵਿੱਚ ਤਕਰੀਬਨ 700 ਕਰੋੜ ਰੁਪਏ ਦੀ ਲਾਗਤ ਆਈ ਹੈ। ਮੈਦਾਨ ਵਿੱਚ ਕੁੱਲ 11 ਪਿੱਚਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਲਾਲ ਅਤੇ ਕਾਲੀ ਮਿੱਟੀ ਨਾਲ ਬਣੀਆਂ ਵੱਖ-ਵੱਖ ਪਿੱਚਾਂ ਹਨ।