Ind vs eng 3rd test day 2 : ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਦੋਵਾਂ ਟੀਮਾਂ ਵਿਚਕਾਰ ਡੇ-ਨਾਈਟ ਟੈਸਟ ਮੈਚ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸੀ ਪਰ ਪਹਿਲੀ ਪਾਰੀ ਵਿੱਚ 112 ਦੌੜਾਂ ‘ਤੇ ਸਿਮਟ ਗਈ। ਉਸੇ ਤਰਾਂ ਭਾਰਤ ਦੀ ਪਹਿਲੀ ਪਾਰੀ ਵੀ ਸਸਤੇ ਵਿੱਚ ਵੀ ਨਿਪਟ ਗਈ। ਭਾਰਤ ਦੀ ਪੂਰੀ ਟੀਮ 145 ਦੌੜਾਂ ‘ਤੇ ਆਊਟ ਹੋ ਗਈ। ਪਰ ਭਾਰਤ ਕੋਲ 33 ਦੌੜਾਂ ਦੀ ਲੀਡ ਹੈ।
ਭਾਰਤ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪਾਰੀ ਦੇ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਅਕਸ਼ਰ ਪਟੇਲ ਨੇ ਵਿਕਟ ਹਾਸਿਲ ਕੀਤਾ ਸੀ। ਜਿਸ ਤੋਂ ਬਾਅਦ ਅਕਸ਼ਰ ਪਟੇਲ ਅਹਿਮਦਾਬਾਦ ਦੀ ਪਿੱਚ ‘ਤੇ ਲਗਾਤਾਰ ਤਬਾਹੀ ਮਚਾ ਰਹੇ ਹਨ। ਅਕਸ਼ਰ ਨੇ ਇੰਗਲੈਂਡ ਨੂੰ ਲਗਾਤਾਰ ਕੁੱਝ ਵੱਡੇ ਝੱਟਕੇ ਦਿੱਤੇ ਹਨ। ਅਕਸ਼ਰ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਮੈਚ ਵਿੱਚ 10 ਵਿਕਟਾਂ ਲਈਆਂ ਹਨ। ਅਕਸ਼ਰ ਪਟੇਲ ਦਾ ਇਹ ਦੂਜਾ ਟੈਸਟ ਮੈਚ ਹੈ। ਇਸ ਸਮੇਂ ਇੰਗਲੈਂਡ ਦਾ ਸਕੋਰ 66 ਤੇ 6 ਆਊਟ ਹੈ। ਇਸ ਸਮੇ ਭਾਰਤ ਇਸ ਮੈਚ ‘ਤੇ ਆਪਣੀ ਪਕੜ ਮਜਬੂਤ ਕਰ ਰਿਹਾ ਹੈ।
ਇਹ ਵੀ ਦੇਖੋ : ਸਰਦੂਲ ਸਿਕੰਦਰ ਨੇ ਹਮੇਸ਼ਾ ਮੇਰੇ ਬਾਪ ਦੀ ਭੂਮਿਕਾ ਅਦਾ ਕੀਤੀ ਏ,ਸਤਵਿੰਦਰ ਬਿੱਟੀ